ਇੱਕ ਫੋਟੋ ਫੀਚਰ ...
 
ਓਦਾਂ ਹੈ ਤਾਂ

ਇਹ ਵੀ 


ਖ਼ਬਰ ਹੀ !

 
ਸਾਲ 2004 ਵਿਚ ‘ਦਾ ਸੱਨ’ ਦੇ ‘ਪੇਜ ਥ੍ਰੀ’ ਉੱਪਰ ਛਪਦੀਆਂ ਤਸਵੀਰਾਂ ਵਾਲੀਆਂ ਸੁੰਦਰੀਆਂ ਵਿਚੋਂ ਸਰਬ-ਸੁਨੱਖੀ ਚੁਣੀ ਗਈ ਕੀਲੇ ਹੇਜ਼ਲ ਨੇ ਹੁਸਨ ਦੇ ਜਹਾਨ ਵਿਚ ਇਕ ਹੋਰ ਮੱਲ ਮਾਰੀ ਹੈ। ਉਸ ਦੀ ਛਾਤੀ ਵੀ ਸਰਬ-ਸੁਨੱਖੀ ਤੇ ਸਹੀ ਆਕਾਰ ਵਾਲੀ ਸਮਝੀ ਗਈ ਹੈ। ਉਸ ਦੇ ਪਿੰਡੇ ਦਾ ਇਹ 34 ਡੀ ਆਕਾਰੀ ਅੰਗ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ‘ਦਰਸ਼ਨ’ ਕੀਤੇ ਜਾਣ ਲਈ ਸੰਭਾਲਣ ਵਾਸਤੇ ਇਸ ਨੂੰ ਕਾਂਸੇ ਦੇ ਬੁੱਤ ਦਾ ਰੂਪ ਦਿੱਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਆਪਣੇ ਜਿਸਮ ਦੇ ਇਸ ਹਿੱਸੇ ਨੂੰ ਇਸ ਤਰ੍ਹਾਂ ‘ਅਮਰ’ ਕਰਨ/ ਕਰਾਉਣ ਦਾ ਫੈਸਲਾ ਕੀਲੇ ਨੇ ਖ਼ੁਦ ਕੀਤਾ ਹੈ ਤੇ ਉਸ ਨੂੰ ਇਸ ਲਈ ਕਿਸੇ ਨੇ ਮਜਬੂਰ ਨਹੀਂ ਕੀਤਾ। #