ਸਰੀ ਵਿਚ ਲੇਖਕਾਂ ਅਤੇ ਪੱਤਰਕਾਰਾਂ ਵੱਲੋਂ
ਗੁਰਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ
ਕੈਨੇਡਾ ਵਿਚ ਸਾਹਿੱਤ ਤੇ ਪੱਤਰਕਾਰੀ ਨੇ ਪੈਰ ਜਮਾਏ:ਪਾਤਰ
 ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਸਨਮਾਨ ਸਮਾਗਮ ਦੀਆਂ ਕੁੱਝ ਝਲਕੀਆਂ
ਬਖ਼ਸ਼ਿੰਦਰ
ਸਰੀ-ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸਾਹਿਤਕ ਪੱਤਰਕਾਰੀ ਲਈ ਸ਼੍ਰੋਮਣੀ ਪੁਰਸਕਾਰ ਦੇਣ ਲਈ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਚੁਣੇ ਜਾਣ ਦੀ ਖ਼ੁਸ਼ੀ ਵਿਚ ਇੱਥੋਂ ਦੇ ਲੇਖਕਾਂ ਤੇ ਪੱਤਰਕਾਰਾਂ ਨੇ ਇਕ ਸਨਮਾਨ ਸਮਾਗਮ ਕੀਤਾ, ਜਿਸ ਵਿਚ ਉੱਘੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਮੁੱਖ ਮਹਿਮਾਨ ਸਨ। ਇਸ ਮੌਕੇ ’ਤੇ ਸ਼੍ਰੀ ਪਾਤਰ ਨੇ ਕਿਹਾ ਕਿ ਪ੍ਰੋ. ਧਾਲੀਵਾਲ ਨੂੰ ਇਹ ਪੁਰਸਕਾਰ ਮਿਲਣਾ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਪੱਤਰਕਾਰੀ ਤੇ ਸਾਹਿਤ ਨੇ ਕੈਨੇਡਾ ਵਿਚ ਆਪਣੇ ਪੈਰ ਜਮਾ ਲਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੇਂ-ਸਮੇਂ ਪ੍ਰੋ ਧਾਲੀਵਾਲ ਵੱਲੋਂ ਲਿਖੇ ਜਾਂਦੇ ਲੇਖਾਂ ਵਿਚ ਉਠਾਏ ਜਾਂਦੇ ਮੁੱਦੇ ਡੂੰਘੀ ਸੋਚ-ਵਿਚਾਰ ਦੀ ਮੰਗ ਕਰਦੇ ਹਨ। ਇਸ ਮੌਕੇ ’ਤੇ ਡਾ. ਪਾਤਰ ਨੇ ਆਪਣੀਆਂ ਕੁੱਝ ਰਚਨਾਵਾਂ ਦਾ ਪਾਠ/ ਗਾਇਨ ਵੀ ਕੀਤਾ।
       ਆਪਣੇ ਸਨਮਾਨ ਦੀ ਖ਼ੁਸ਼ੀ ਵਿਚ ਕਰਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਧਾਲੀਵਾਲ ਨੇ ਕਿਹਾ ਕਿ ਉਹ ਇਹ ਸਨਮਾਨ, ਕੈਨੇਡਾ ਵਿਚ ਸੌ ਸਾਲ ਪਹਿਲਾਂ ਪੰਜਾਬੀ ਪੱਤਰਕਾਰੀ ਦਾ ਬੂਟਾ ਲਾਉਣ ਵਾਲ਼ਿਆਂ, ਗ਼ਦਰੀ ਬਾਬਿਆਂ ਅਤੇ ਪੰਜਾਬੀ ਲਾਗੂ ਕਰਾਉਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਸਮਰਪਤ ਕਰਦੇ ਹਨ। ਸ਼ਾਇਰ-ਪੱਤਰਕਾਰ ਬਖ਼ਸ਼ਿੰਦਰ ਨੇ ਸਾਹਿਤਕ ਪੱਤਰਕਾਰੀ ਵਿਚ ਪ੍ਰੋ. ਧਾਲੀਵਾਲ ਵੱਲੋਂ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ।
      ਇਸ ਮੌਕੇ ’ਤੇ ਸ਼ਇਰ ਮੰਗਾ ਬਾਸੀ, ਅਮਰੀਕ ਪਲਾਹੀ, ਕੇਂਦਰੀ ਪੰਜਾਬੀ ਲੇਖਕ ਸਭਾ, ਉੱਤਰੀ ਅਮਰੀਕਾ ਦੇ  ਸਾਬਕਾ ਪ੍ਰਧਾਨ ਇੰਦਰਜੀਤ ਕੌਰ ਸਿੱਧੂ, ਜਨਰਲ ਸਕੱਤਰ ਹਰਚੰਦ ਸਿੰਘ ਬਾਗੜੀ, ਦਰਸ਼ਨ ਸਿੰਘ ਸੰਘਾ, ਅੰਗਰੇਜ਼ ਸਿੰਘ ਬਰਾੜ, ਹਰਬੰਸ ਕੌਰ ਬੈਂਸ, ਮਾਸਟਰ ਅਮਰੀਕ ਸਿੰਘ ਲੇਹਲ, ਬਲਬੀਰ ਸਿੰਘ ਸੰਘਾ, ਅਦਬੀ ਸੰਗਤ ਦੇ ਡਾ. ਮਨਜੀਤ ਸਿੰਘ ਰੰਧਾਵਾ, ਵਿਰਾਸਤ ਫਾਊਂਡੇਸ਼ਨ, ਕੈਨੇਡਾ ਦੇ ਭੁਪਿੰਦਰ ਸਿੰਘ ਮੱਲ੍ਹੀ, ਤਰਕਸ਼ੀਲ ਸੋਸਾਇਟੀ, ਕੈਨੇਡਾ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ, ਪਲਵਿੰਦਰ ਕੌਰ ਸਵੈਚ, ਈਸਟ ਇੰਡੀਆ ਡਿਫੈਂਸ ਕਮੇਟੀ ਦੇ ਆਗੂ ਹਰਭਜਨ ਸਿੰਘ ਚੀਮਾ, ਸ਼ੇਰਿ-ਪੰਜਾਬ ਰੇਡੀਓ ਦੇ ਮਾਲਕ ਅਜੀਤ ਸਿੰਘ ਬਾਧ, ਰੇਡੀਓ ਰੈੱਡ ਐੱਫ. ਐੱਮ. ਦੇ ਸੀਨਅਰ ਮੇਜ਼ਬਾਨ ਹਰਜਿੰਦਰ ਸਿੰਘ ਥਿੰਦ, ਮਾਹਨਾਮਾ ‘ਫੁਲਵਾੜੀ ਪੰਜਾਬੀ’ ਦੇ ਪ੍ਰਕਾਸ਼ਕ ਤੇ ਸੰਪਾਦਕ ਕੁਲਦੀਪ ਸਿੰਘ ਮੱਲ੍ਹੀ, ਸਾਬਕਾ ਐੱਮ. ਪੀ. ਸੁੱਖ ਧਾਲੀਵਾਲ, ਐੱਮ. ਐੱਲ. ਏ. ਜਗਰੂਪ ਸਿੰਘ ਬਰਾੜ, ਰੇਡੀਓ ਹੋਸਟ-ਕੁਲਦੀਪ ਸਿੰਘ; ਡਾ. ਜਸਬੀਰ ਸਿੰਘ ਰੁਮਾਣਾ ਦੇ ਨਾਲ-ਨਾਲ ਡਾ. ਰਮਿੰਦਰਪਾਲ ਸਿੰਘ ਕੰਗ, ਯੂ. ਬੀ. ਸੀ. ਦੇ ਸਾਬਕਾ ਸੈਨੇਟਰ ਬਿੱਕਰ ਸਿੰਘ ਲਾਲੀ ਨੇ ਵੀ ਮੰਚ ਤੋਂ ਪ੍ਰੋ. ਧਾਲੀਵਾਲ ਨੂੰ ਵਧਾਈਆਂ ਦਿੱਤੀਆਂ।
      ਇਸ ਮੌਕੇ ਹਾਜ਼ਰ ਉੱਘੀਆਂ ਸ਼ਖ਼ਸੀਅਤਾਂ ਵਿਚ ਇਤਿਹਾਸਕਾਰ ਪ੍ਰੋ. ਸੋਹਨ ਸਿੰਘ ਪੂਨੀ, ਰਜਿੰਦਰ ਸਿੰਘ ਪੰਧੇਰ (ਸੱਚ ਦੀ ਆਵਾਜ਼), ਹਰਗੋਪਾਲ ਸਿੰਘ ਰੰਧਾਵਾ (ਵੈਨਕੂਵਰ ਪੰਜਾਬੀ ਨਿਊਜ਼), ਅਮਰਪਾਲ ਸਿੰਘ (ਕੈਨੇਡੀਅਨ ਪੰਜਾਬ ਟਾਈਮਜ਼), ਗੁਰਲਾਲ ਸਿੰਘ (ਪੰਜਾਬੀ ਟ੍ਰਿਬਿਊਨ), ਬਲਜਿੰਦਰ ਨੰਦਾ (ਪੰਜਾਬੀ ਮੇਲ), ਸੰਜੀਵ ਥਿੰਦ (ਮਹਿਕ ਪੰਜਾਬ ਦੀ), ਜਸਦੇਵ ਸਿੰਘ ਜਟਾਣਾ, ਕਮਲ ਗਿੱਲ, ਗੁਰਚਰਨ ਸਿੰਘ ਟੱਲੇਵਾਲੀਆ, ਦਵਿੰਦਰ ਕੌਰ ਜੌਹਲ, ਸੁਰਿੰਦਰ ਕੌਰ ਬਾਧ ਦੇ ਨਾਲ-ਨਾਲ ਪ੍ਰੋ. ਧਾਲੀਵਾਲ ਦੇ ਪਿਤਾ ਹਰਪਾਲ ਸਿੰਘ ਲੱਖਾ, ਮਾਤਾ ਜਗੀਰ ਕੌਰ, ਸੁਪਤਨੀ ਦਲਜੀਤ ਕੌਰ ਤੇ ਉਨ੍ਹਾਂ ਦੇ ਬੱਚੇ ਸ਼ਾਮਲ ਸਨ।ਇਸ ਮੌਕੇ ਪ੍ਰੋ. ਧਾਲੀਵਾਲ ਨੂੰ ਇਕ ਸ਼ਾਲ ਭੇਟ ਕਰ ਕੇ ਉਨ੍ਹਾਂ ਦਾ ਮਾਣ-ਤਾਣ ਕੀਤਾ ਗਿਆ। ਮੰਚ ਦਾ ਸੰਚਾਲਨ ਮੋਹਨ ਗਿੱਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।