ਸੈਕਸ ਸਿੰਬਲ ਦੇ ਟੈਗ ਤੋਂ ਖੁਸ਼ ਨਹੀਂ ਆਪਣੀ ਨੇਹਾ ਧੂਪੀਆ
 ਮੁੰਬਈ, 15 ਦਸੰਬਰ (ਪੀ ਟੀ ਐਨ ਮੀਡੀਆ)-ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਹੀ ਕੁਝ ਬੇਹੱਦ ਫਿਲਮਾਂ, ਖਾਸ ਤੌਰ ‘ਤੇ ‘ਜੂਲੀ’ ਕਾਰਨ ਸੈਕਸ ਸਿੰਬਲ ਬਣ ਚੁੱਕੀ ਨੇਹਾ ਧੂਪੀਆ ਖੁਸ਼ ਹੈ ਕਿ ਉਹ ਆਪਣੀ ਇਸ ਇਮੇਜ ਤੋਂ ਬਾਹਰ ਨਿਕਲ ਰਹੀ ਹੈ। ਮਿਸ ਇੰਡੀਆ ਬਣਨ ਤੋਂ ਬਾਅਦ ਨੇਹਾ ਨੂੰ ਫਿਲਮਾਂ ਦੇ ਕਈ ਆਫਰ ਮਿਲਣ ਲੱਗੇ ਸਨ। ਨੇਹਾ ਨੇ ਹੈਰੀ ਬਾਵੇਜਾ ਦੀ ਫਿਲਮ ‘ਕਯਾਮਤ : ਸਿਟੀ ਅੰਡਰ ਥ੍ਰੈਟ’ ਨਾਲ ਬਾਲੀਵੁੱਡ ਵਿਚ ਕਦਮ ਰੱਖਣ ਤੋਂ ਪਹਿਲਾਂ ਦੱਖਣ ਭਾਰਤੀ ਫਿਲਮਾਂ ਨੂੰ ਚੁਣਿਆ। ਨੇਹਾ ਨੂੰ ਉਸਦੀਆਂ ਫਿਲਮਾਂ ਜੂਲੀ ਅਤੇ ਸ਼ੀਸ਼ਾ ਵਿਚ ਬੋਲਡ ਸੀਨ ਕਰਨ ਕਾਰਨ ਉਸਦਾ ਇਮੇਜ ਸੈਕਸ ਸਿੰਬਲ ਦਾ ਬਣ ਗਿਆ ਹੈ। ਨੇਹਾ ਨੇ ਪੀ. ਟੀ. ਆਈ. ਨੂੰ ਦਿੱਤੀ ਇਕ ਇੰਟਰਵਿਊ ਵਿਚ ਦੱਸਿਆ ਕਿ ਮੈਂ ਇਹ ਮੰਨਦੀ ਹਾਂ ਕਿ ਮੇਰੀ ਇਮੇਜ ਬਹੁਤ ਬੋਲਡ ਰਹੀ ਹੈ ਪਰ ਮੈਂ ਉਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਇਹ ਸਿਰਫ ਮੇਰੀ ਫਿਲਮਾਂ ਦੀ ਚੋਣ ਕਾਰਨ ਹੋ ਰਿਹਾ ਹੈ। ਮੈਨੂੰ ਯਾਦ ਹੈ ਕਿ ਇਕ ਵਾਰ ਅਜਿਹਾ ਦੌਰ ਆਇਆ ਸੀ ਜਦੋਂ ਲੋਕ ਮੈਨੂੰ ਸੈਕਸ ਸਿੰਬਲ ਵਾਂਗ ਜਾਣਿਆ ਕਰਦੇ ਸਨ। ਮੈਂ ਖੁਸ਼ ਹਾਂ ਕਿ ਲੋਕ ਹੁਣ ਮੇਰੇ ਸੈਕਸ ਸਿੰਬਲ ਬਾਰੇ ਗੱਲ ਨਹੀਂ ਕਰਦੇ।