ਕੇਜਰੀਵਾਲ ਪਰਿਵਾਰ ਕੌਸ਼ਾਂਬੀ ਤੋਂ ਦਿੱਲੀ ਆ ਵਸਿਆ
ਯੂ.ਪੀ. ਸਰਕਾਰ ਲਵੇਗੀ 'ਜ਼ੈੱਡ ਸੁਰੱਖਿਆ' ਵਾਪਸ
ਗਾਜ਼ੀਆਬਾਦ, 1 ਫਰਵਰੀ (ਪੀ. ਟੀ. ਆਈ.) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਆਪਣੀ ਰਿਹਾਇਸ਼ ਅੱਜ ਕੌਸ਼ਾਂਬੀ ਤੋਂ ਨਵੀਂ ਦਿੱਲੀ ਦੇ ਤਿਲਕ ਲੇਨ ਤਬਦੀਲ ਕਰ ਲਈ ਹੈ ਜਿਸ ਕਾਰਨ ਉੱਤਰ ਪ੍ਰਦੇਸ਼ ਸਰਕਾਰ ਉਨ੍ਹਾਂ ਤੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕਰ ਸਕਦੀ ਹੈ। ਇਸ ਸਮੇਂ ਕੇਜਰੀਵਾਲ ਦੀ ਸੁਰੱਖਿਆ ਲਈ 30 ਪੁਲਿਸ ਜਵਾਨ 24 ਘੰਟੇ ਤਾਇਨਾਤ ਰਹਿੰਦੇ ਹਨ ਹਾਲਾਂਕਿ ਵੀ. ਆਈ. ਪੀ. ਸੱਭਿਆਚਾਰ ਖਤਮ ਕਰਨ ਲਈ ਆਮ ਆਦਮੀ ਪਾਰਟੀ ਨੇ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ ਹੈ। ਗਾਜ਼ੀਆਬਾਦ ਵਿਚ ਦਿੱਲੀ ਦੇ ਮੁੱਖ ਮੰਤਰੀ ਦੇ ਆਉਣ-ਜਾਣ ਸਮੇਂ ਦੋ ਵਾਹਨ ਸੁਰੱਖਿਆ ਲਈ ਤਾਇਨਾਤ ਰਹਿੰਦੇ ਹਨ।
