SwhI joVI 30 jUn
 qoN kYnyfw dI
sYr krygI
ਬਖ਼ਸ਼ਿੰਦਰ
ਵੈਨਕੋਵਰ,18 ਜੂਨ-ਆ ਰਹੀ ਗਰਮ ਰੁੱਤ ਦੌਰਾਨ ਬਰਤਾਨੀਆ ਦੇ ਸ਼ਹਿਜ਼ਾਦਾ ਵਿਲੀਅਮ ਅਤੇ ਉਸ ਦੀ ਬਹੂ ਵੱਲੋਂ ਕੈਨੇਡਾ ਵਿਚ ਤਫ਼ਰੀਹ ਕਰਨ ਆਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜੋੜਾ 30 ਜੂਨ ਤੋਂ 8 ਜੁਲਾਈ ਦੇ ਵਿਚਾਲੇ ਕੈਨੇਡਾ ਦੀ ਸੈਰ ਕਰੇਗਾ। ਓਦਾਂ ਉਨ੍ਹਾਂ ਦੋਹਾਂ ਨੇ ਕਿਹੜੇ ਮੁਲਕ ਦੀ ਸੈਰ ਕਰਦਿਆਂ, ਕਿੱਧਰੋਂ ਤੇ ਕਦੋਂ ਕੈਨੇਡਾ ਵਿਚ ਦਾਖਲ ਹੋਣਾ ਹੈ, ਇਸ ਦਾ ਖ਼ੁਲਾਸਾ ਅਜੇ ਨਹੀਂ ਕੀਤਾ ਗਿਆ।
ਆਪਣੇ ਵਿਆਹ ਤੋਂ ਬਾਅਦ ਇਹ ਦੋਵੇਂ ਸਰੀਰ ਪਹਿਲੀ ਵਾਰੀ ਇਕੱਠਿਆਂ ਕੈਨੇਡਾ ਦਾ ਦੌਰਾ ਕਰਨਗੇ। ਉਹ ਦੋਵੇਂ ਜਣੇ ਕੈਨੇਡਾ ਵਿਚ ਗੈਟੀਨੇਊ, ਕਿਊਬੇਕ ਸਿਟੀ ਅਤੇ ਮੌਂਟਰੀਆਲ ਜਾਣਗੇ। ਇਸ ਤੋਂ ਇਲਾਵਾ ਉਹ, ਪੂਰਬੀ ਕੈਨੇਡਾ ਵਿਚ ਪ੍ਰਿੰਸ ਐਡਵਰਡ ਆਈਲੈਂਡ ’ਤੇ ਸਮਰਸਾਈਡ ਵੀ ਜਾਣਗੇ ਤੇ ਉੱਤਰੀ-ਪੂਰਬੀ ਕੈਨੇਡਾ ਵਿਚ ਯੈਲੋਨਾਈਫ ਦੇ ਦੁਰਾਡੇ ਇਲਾਕੇ ਦਾ ਦੌਰਾ ਵੀ ਕਰਨਗੇ। ਕੈਨੇਡਾ ਹਵਾਈ, ਫੌਜ ਸ਼ਹਿਜ਼ਾਦੇ ਤੇ ਉਸ ਦੀ ਯੁਵਰਾਣੀ ਨੂੰ ਇਨ੍ਹਾਂ ਥਾਵਾਂ ਲਿਜਾਣ ਤੇ ਲਿਆਉਣ ਦੇ ਪ੍ਰਬੰਧ ਕਰੇਗੀ।
ਇੱਥੋਂ ਸ਼ਾਹੀ ਜੋੜਾ, ਅਮਰੀਕਾ ਜਾਵੇਗਾ ਤੇ ਉੱਥੇ ਕੁੱਝ ਸਮਾਂ ਲਾਸ ਏਂਜਲਜ਼ ਵਿਖੇ ਬਿਤਾਏਗਾ। ਇਹ ਤਿੰਨ ਦਿਨਾ ਦੌਰਾ ਇਕ ਤਰ੍ਹਾਂ ਨਾਲ ਸਰਕਾਰੀ ਹੋਵੇਗਾ। ਇਹ ਦੌਰਾ ਕਰਦਿਆਂ ਸ਼ਹਿਜ਼ਾਦਾ ਵਿਲੀਅਮ ਇਹ ਵੀ ਦੇਖੇਗਾ ਕਿ ਉਸ ਦੇ ਇਸ ਦੌਰੇ ਨਾਲ ਬਰਤਾਨੀਆ ਨੂੰ ਅਮਰੀਕਾ ਤੋਂ ਕੋਈ ਫ਼ਾਇਦਾ ਹੋ ਸਕਦਾ ਹੈ ਜਾਂ ਨਹੀਂ। ਸੇਂਟ ਜੇਮਜ਼ ਪੈਲੇਸ ਦੇ ਇਕ ਬੁਲਾਰੇ ਅਨੁਸਾਰ, ਅਮਰੀਕਾ ਨੇ ਵਿਲੀਅਮ ਤੇ ਕੇਟ ਦੇ ਇਸ ਦੌਰੇ ਨੂੰ ‘ਅਤੀਤ ਦੀਆਂ ਪ੍ਰਾਪਤੀਆਂ ਤੋਂ ਵਰਤਮਾਨ ਦੀ ਸੇਵਾ ਅਤੇ ਭਵਿੱਖ ਦੀਆਂ ਵੱਲ ਇਕੱਠਿਆਂ ਅੱਗੇ ਵਧਣਾ’ ਕਰਾਰ ਦਿੱਤਾ ਹੋਇਆ ਹੈ।#   




b^iSMdr dy mwx ivc dwAvq
ਸਰੀ-ਇੱਥੋਂ ਦੇ ‘ਮਹਿਫ਼ਿਲ’ ਰੈਸਟੋਰੈਂਟ ਵਿਚ ਕੁੱਝ ਸਥਾਨਕ ਲੇਖਕਾਂ ਤੇ ਸਾਹਿੱਤਕਾਰਾਂ ਨੇ 27 ਮਈ ਨੂੰ, ਪੱਤਰਕਾਰ ਲੇਖਕ ਬਖ਼ਸ਼ਿੰਦਰ ਦੇ ਮਾਣ ਵਿਚ ਇਕ ਦਾਅਵਤ ਦਿੱਤੀ। ਇਸ ਦਾਅਵਤ ਦਾ ਉੱਦਮ, ਸ਼ਾਇਰ ਅੰਮ੍ਰਿਤ ਦੀਵਾਨਾ ਨੇ ਕੀਤਾ ਤੇ ਇਸ ਵਿਚ ਮੁੱਖ ਤੌਰ ’ਤੇ ਸਾਹਿੱਤ ਪ੍ਰੇਮੀ ਬਲਦੇਵ ਸਿੰਘ ਕੂਨਰ, ਟੀ. ਵੀ. ਪ੍ਰੋਗਰਾਮ ‘ਮਹਿਕ ਪੰਜਾਬ ਦੀ’ ਦੇ ਨਿਰਮਾਤਾ-ਮੇਜ਼ਬਾਨ ਕਮਲਜਤਿ ਸਿੰਘ ਥਿੰਦ, ਕਹਾਣੀਕਾਰ ਅਮਰਜੀਤ ਸਿੰਘ ਚਾਹਲ ਅਤੇ ਸਾਹਿੱਤ ਪ੍ਰੇਮੀ-ਸਮਾਜ ਸੇਵਕ ਡਾਕਟਰ ਪਾਲ ਬਿਲਗਾ ਨੇ ਹਿੱਸਾ ਲਿਆ।
ਇਸ ਮੋਕੇ ਤੇ ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੇ ਕਈ ਪਹਿਲੂਆਂ ’ਤੇ ਗਹਿ-ਗੱਡ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿਚ ਹਾਜ਼ਰ ਸਾਹਿੱਕਾਰਾਂ ਨੇ ਭਰਵੀਂ ਹਾਜ਼ਰੀ ਲਗਵਾਈ। ਸ਼੍ਰੀ ਚਾਹਲ ਨੇ ਕਿਹਾ ਕਿ ਜਦੋਂ ਕੋਈ ਪੱਤਰਕਾਰ, ਲੇਖਕ ਪੰਜਾਬ ਤੋਂ ਆਵੇ ਤਾਂ ਉਸ ਦੇ ਵਿਚਾਰ ਸੁਣਨ ਤੇ ਉਸ ਨੂੰ ਜੀ ਆਇਆਂ ਕਹਿਣ ਲਈ ਇਹੋ ਜਿਹੀਆਂ ਮਹਿਫ਼ਿਲਾਂ ਕਰਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂ ਕਿ ਇਹੋ ਜਿਹੇ ਮੌਕਿਆਂ ’ਤੇ ਹੋਣ ਵਾਲ਼ੀ ਗੱਲਬਾਤ ਵਿਚੋਂ ਬਹੁਤ ਕੁੱਝ ਸਾਰਥਕ ਨਿੱਕਲਦਾ ਹੈ।
ਸ਼੍ਰੀ ਕੂਨਰ ਨੇ ਕਿਹਾ, “ਮੈਂ ਬਖ਼ਸ਼ਿੰਦਰ ਹੁਰਾਂ ਦੇ ਕਾਲਮ ਪੜ੍ਹਦਾ ਰਹਿੰਦਾ ਹਾਂ। ਅੱਜ ਜਦੋਂ ਦੀਵਾਨਾ ਹੁਰਾ ਨੇ ਦੱਸਿਆ ਕਿ ਬਖ਼ਸ਼ਿੰਦਰ ਹੁਰੀਂ ਆਏ ਹੋਏ ਹਨ ਤੇ ਅੱਜ ਉਨ੍ਹਾਂ ਨਾਲ ਇਕ ਮਿਲਣੀ ਹੋ ਰਹੀ ਹੈ ਤਾਂ ਮੈਂ ਦੀਵਾਨਾ ਜੀ ਨੂੰ ਕਿਹਾ ਕਿ ਮੈਂ ਵੀ ਇਸ ਮਿਲਣੀ ਵਿਚ ਲਾਜ਼ਮੀ ਸ਼ਾਮਲ ਹੋਣਾ ਚਾਹਾਂਗਾ ਤੇ ਬਖ਼ਸ਼ਿੰਦਰ ਹੁਰਾਂ ਦੇ ਵਿਚਾਰ ਸੁਣਨੇ ਚਾਹਾਂਗਾ। ਸੋ ਅੱਜ ਇਸ ਮਿਲਣੀ ਵਿਚ ਸਾਮਲ ਹੋ ਕੇ ਜਿੱਥੇ ਮੈਂ ਆਪਣੇ ਮਨਪਸੰਦ ਲੇਖਕ ਨੂੰ ਮਿਲਿਆ ਹਾਂ, ਉੱਥੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਹੋਰ ਪਹਿਲੂਆਂ, ਜਿੱਦਾਂ ਉਨ੍ਹਾਂ ਦਾ ਸਕਰਿਪਟ ਲੇਖਕ ਤੇ ਫ਼ਿਲਮਸਾਜ਼ ਹੋਣਾ, ਬਾਰੇ ਜਾਣ ਕੇ ਵੀ ਮੈਂ ਨਿਹਾਲ ਹੋਇਆ ਹਾਂ।”
ਸ਼੍ਰੀ ਥਿੰਦ ਨੇ ਕਿਹਾ, “ਮੈਂ ਭਾਵੇਂ ਪਹਿਲਾਂ ਵੀ ਬਖ਼ਸ਼ਿੰਦਰ ਹੁਰਾਂ ਨੂੰ ਮਿਲ ਚੁੱਕਾ ਹਾਂ, ਪਰ ਅੱਜ ਦੀ ਇਸ ਦਾਅਵਤ ਵਿਚ ਪੰਜਾਬੀ ਭਾਸ਼ਾ ਬਾਰੇ ਉਨ੍ਹਾਂ ਦੇ ਸਰੋਕਾਰਾਂ ਬਾਰੇ ਪਤਾ ਲੱਗਣ ਮਗਰੋਂ ਮੈਂ ਜਲਦੀ ਹੀ ਆਪਣੇ ਟੀਵੀ ਪ੍ਰੋਗਰਾਮ ‘ਮਹਿਕ ਪੰਜਾਬ ਦੀ’ ਵਿਚ ਉਨ੍ਹਾਂ ਨੂੰ ਇਨ੍ਹਾਂ ਸਰੋਕਾਰਾਂ ਸਮੇਤ ਪੇਸ਼ ਕਰਨ ਦਾ ਫੇਸਲਾ ਕਰ ਲਿਆ ਹੈ।”
ਅਮਮ੍ਰਿਤ ਦੀਵਾਨਾ ਨੇ ਜਲੰਧਰ ਵਿਚ ਪੱਤਰਕਾਰੀ ਕਰਨ ਸਮੇਂ ਤੋਂ ਬਖ਼ਸ਼ਿੰਦਰ ਹੁਰਾਂ ਨਾਲ ਪਈਆਂ ਆਪਣੀਆਂ ਸਾਝਾਂ ਦਾ ਜ਼ਿਕਰ ਕੀਤਾ। ਡਾ. ਪਾਲ ਬਿਲਗਾ ਨੇ ਕਾਲਜ ਦੇ ਜ਼ਮਾਨੇ ਤੋਂ ਬਖ਼ਸ਼ਿੰਦਰ ਹੁਰਾਂ ਨਾਲ ਪਈ ਆਪਣੀ ਸਾਂਝ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਸਰੀ ਦੇ ਰੈਸਟੋਰੈਂਟ ਮਹਿਫ਼ਿਲ਼ ਦੇ ਬਾਹਰ ਬਖ਼ਸ਼ਿੰਦਰ ਨਾਲ ਖਿਚਾਈ ਗਈ ਇਕ ਤਸਵੀਰ


drSn sMGw dI ikqwb irlIz
ਬਖ਼ਸ਼ਿੰਦਰ
ਸਰੀ-ਕੇਂਦਰੀ ਲੇਖਕ ਸਭਾ, ਉੱਤਰੀ ਅਮਰੀਕਾ ਨੇ ਬੀਤੇ ਦਿਨੀਂ ਇੱਥੇ ‘ਬਾਂਬੇ ਬੈਂਕੁਇਟ ਹਾਲ’ ਵਿਚ ਇਕ ਸਾਹਿੱਤਕ ਸਮਾਗਮ ਕਰਾਇਆ, ਜਿਸ ਵਿਚ ਕੈਨੇਡਾ ਦੇ ਪੰਜਾਬੀ ਲੇਖਕ ਦਰਸ਼ਨ ਸਿੰਘ ‘ਸੰਘਾ’ ਵੱਲੋਂ ਰਚੀਆਂ ਬੋਲੀਆਂ ਦਾ ਸੰਗ੍ਰਹਿ ‘ਕੱਤਿਆ ਕਰੂੰ ਤੇਰੀ ਰੂੰ’ ਦੀ ਘੁੰਡ-ਚੁਕਾਈ ਕੀਤੀ ਗਈ। ਇਹ ਕਿਤਾਬ ਰਿਲੀਜ਼ ਕਰਨ ਦੀ ਰਸਮ, ਪੰਜਾਬ ਤੋਂ ਆਏ ਹੋਏ ਸ਼ਾਇਰ; ਪੱਤਰਕਾਰ ਤੇ ਫ਼ਿਲਮਸਾਜ਼ ਬਖ਼ਸ਼ਿੰਦਰ, ਸਭਾ ਦੇ ਪ੍ਰਧਾਨ ਮੋਹਨ ਗਿੱਲ, ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਵਿਧਾਇਕ ਜਗਰੂਪ ਬਰਾੜ ਵੱਲੋਂ ਰਲ਼ ਕੇ ਨਿਭਾਈ ਗਈ।
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਕੱਤਰ ਹਰਚੰਦ ਸਿੰਘ ਬਾਗੜੀ, ਬਖ਼ਸ਼ਿੰਦਰ ਅਤੇ ਮੋਹਨ ਗਿੱਲ ਸ਼ਾਮਲ ਸਨ। ਇਸ ਪੁਸਤਕ ਬਾਰੇ  ਪਰਚੇ ਪੜ੍ਹਨ ਵਾਲ਼ਿਆਂ ਵਿਚ ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਹਰਭਜਨ ਸਿੰਘ ਮਾਂਗਟ ਅਤੇ ਇੰਦਰਜੀਤ ਕੌਰ ਸਿੱਧੂ ਸ਼ਾਮਲ ਸਨ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਬਖ਼ਸ਼ਿੰਦਰ, ਐੱਮ. ਐੱਲ. ਏ. ਜਗਰੂਪ ਸਿੰਘ ਬਰਾੜ, ਦਲਜੀਤ ਕਲਿਆਣਪੁਰੀ, ਗਿੱਲ ਮੋਰਾਂਵਾਲੀ, ਸੁਰਿੰਦਰ ਕੌਰ ਬਰਾੜ, ਚਰਨ ਸਿੰਘ, ਪ੍ਰਿਤਪਾਲ ਸਿੰਘ ਗਿੱਲ, ਮਨਜੀਤ ਸਿੰਘ ਮੀਤ ਅਤੇ ਅੰਗਰੇਜ਼ ਸਿੰਘ ਬਰਾੜ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਆਪਣਾ ਪਰਚਾ ਪੜ੍ਹਦਿਆਂ ਹਰਭਜਨ ਸਿੰਘ ਮਾਂਗਟ ਨੇ ਕਿਹਾ ਕਿ ਦਰਸ਼ਨ ਸੰਘਾ ਬੋਲੀ ਰਚਦਿਆਂ ਵਿਅੰਗ ਕਰਦਾ ਹੈ। ਜਰਨੈਲ ਸਿੰਘ ਸੇਖਾ ਨੇ ਆਪਣੇ ਪਰਚੇ ਵਿਚ ਕਿਹਾ ਕਿ ਸੰਘਾ ਨੂੰ ਉਸ ਦੀ ਇਸ ਪੁਸਤਕ ਲਈ ਵਧਾਈ ਦਿੰਦਿਆਂ, ਕੈਨੇਡਾ ਵਿਚ ਇਸੇ ਹੀ ਸਿਨਫ਼ ’ਤੇ ਕੰਮ ਕਰਨ ਵਾਲ਼ੇ ਹੋਰ ਪੰਜਾਬੀ ਸਾਹਿੱਤਕਾਰਾਂ ਦਾ ਜ਼ਿਕਰ ਕੀਤਾ। ਇੰਦਰਜੀਤ ਕੌਰ ਸਿੱਧੂ ਨੇ ਸੰਘਾ ਦੀਆਂ ਬੋਲੀਆਂ ਨੂੰ ਦੇਸ-ਪਰਦੇਸ ਦਾ ਦਰਪਣ ਕਰਾਰ ਦਿੱਤਾ। 
ਇਸ ਮੌਕੇ ’ਤੇ ਦਰਸ਼ਨ ਸਿੰਘ ਸੰਘਾ ਨੇ ਆਪਣੀ ਇਸ ਪੁਸਤਕ ਵਿਚੋਂ ਕੁੱਝ ਬੋਲੀਆਂ ਸਾਂਝੀਆਂ ਕੀਤੀਆਂ। ਸੰਘਾ ਦੀਆਂ ਬੋਲੀਆਂ ਵਿਚ ਲੁਕਵੇਂ ਤੌਰ ’ਤੇ ਕੀਤੇ ਹੋਏ ‘ਕਮੈਂਟਸ’ ਨੂੰ ਭਰਪੂਰ ਦਾਦ ਮਿਲੀ। ਤਕਰੀਬਨ ਚਾਰ-ਸਾਢੇ ਚਾਰ ਘੰਟੇ ਇਸ ਸਮਾਗਮ ਦੇ ਅੰਤ ਵਿਚ ਮੋਹਨ ਗਿੱਲ ਨੇ ਸਭ ਦਾ ਧੰਨਵਾਦ ਕੀਤਾ।
ਦਰਸ਼ਨ ਸੰਘਾ ਦੀ ਪੁਸਤਕ ‘ਕੱਤਿਆ ਕਰੂੰ ਤੇਰੀ ਰੂੰ’ ਦੀ ਘੁੰਡ-ਚੁਕਾਈ ਲਈ ਕਰਾਏ ਗਏ ਸਮਾਗਮ ਦੀਆਂ ਝਲਕੀਆਂ