ivl qy kyt dw kYnyfw pu`jx
’qy BrvW suAwgq
‘ਰਾਈਡਿਊ ਹਾਲ’ ਵਿਚ ਵਿਲੀਅਮ ਵੱਲੋਂ ਤਕਰੀਰ ਕਰਨੀ ਸ਼ੁਰੂ ਕਰਨ ਤੋਂ ਕੁੱਝ ਹੀ ਪਲ ਪਹਿਲਾਂ ਦੀ ਇਕ ਝਲਕ
ਬਖ਼ਸ਼ਿੰਦਰ
ਵੈਨਕੋਵਰ-ਬਰਤਾਨੀਆ ਦੇ ਸ਼ਹਿਜ਼ਾਦਾ ਵਿਲੀਅਮ ਅਤੇ ਉਸ ਦੀ ਲਾੜੀ ਕੇਟ ਮਿਡਲਟਨ ਦਾ 30 ਜੂਨ ਨੂੰ ਕੈਨੇਡਾ ਪੁੱਜਣ ’ਤੇ ਭਰਵਾਂ ਸੁਆਗਤ ਕੀਤਾ ਗਿਆ।ਔਟਵਾ ਤੋਂ ਇੱਥੇ ਪੁੱਜੀਆਂ ਖ਼ਬਰਾਂ ਅਨੁਸਾਰ, ਵਿਆਹ ਤੋਂ ਬਾਅਦ ਇ ਦੋਵੇਂ ਸਰੀਰ ਪਹਿਲੀ ਵਾਰ ਇਕੱਠਿਆਂ ਕੈਨੇਡਾ ਪੁੱਜੇ ਹਨ।
ਇਸ ਅੱਠ ਦਿਨਾ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਦੋ ਥਾਈਂ ਲੋਕਾਂ ਨੂੰ ‘ਦਰਸ਼ਨ’ ਦਿੱਤੇ। ਉਹ ਅੱਜ, ‘ਨੈਸ਼ਨਲ ਵਾਰ ਮੈਮੋਰੀਅਲ’ ਅਤੇ ‘ਰਾਈਡਿਊ ਹਾਲ’ ਵਿਖੇ ਲੋਕਾਂ ਨੂੰ ਦਿਖਾਲੀ ਦੇਣ ਲਈ ਰੁਕੇ। ਉਨ੍ਹਾਂ ਨੇ, ਉਨ੍ਹਾਂ ਨੂੰ ਦੇਖਣ ਲਈ ਕਤਾਰਾਂ ਵਿਚ ਖੜ੍ਹੇ ਲੋਕਾਂ ਵੱਲ ਪੂਰਾ ਧਿਆਨ ਦਿੱਤਾ ਤੇ ਕਿਸੇ ਨੂੰ ਵੀ ਨਿਰਾਸ਼ ਨਹੀਂ ਕੀਤਾ। ਇਹ ਜੋੜਾ ਸਭ ਨੂੰ ਖਿੜੇ ਮੱਥੇ ਮਿਲਿਆ।
‘ਰਾਈਡਿਊ ਹਾਲ’ ਵਿਚ ਜਦੋਂ ਵਿਲੀਅਮ ਨੇ ਆਪਣੀ ਤਕਰੀਰ ਫਰਾਂਸੀਸੀ ਭਾਸ਼ਾ ਵਿਚ ਸ਼ੁਰੂ ਕੀਤੀ ਤਾਂ ਉੱਥੇ ਮੌਜੂਦ ਲੋਕਾਂ ਨੇ ਖ਼ੁਸ਼ ਹੋ ਕੇ ਤਾੜੀਆਂ ਵਜਾਈਆਂ। ਜਦੋਂ ਵਿਲੀਅਮ ਨੇ ਮਖ਼ੌਲ ਨਾਲ ਇਹ ਕਿਹਾ ਕਿ ਉਹ ਇਹ ਦੌਰਾ ਕਰਨ ਦੌਰਾਨ ਆਪਣੀ ਫਰਾਂਸੀਸੀ ਭਾਸ਼ਾ ਸੁਧਾਰ ਲਵੇਗਾ, ਲੋਕਾਂ ਨੇ ਜ਼ੋਰਦਾਰ ਠਹਾਕੇ ਵੀ ਮਾਰੇ। ਪਿਛਲੀ ਵਾਰ ਵਿਲੀਅਮ ਉਸ ਵੇਲ਼ੇ ਕੈਨੇਡਾ ਪੁੱਜਿਆ ਸੀ, ਜਦੋਂ ਉਹ ਮਸਾਂ 15 ਸਾਲਾਂ ਦਾ ਸੀ। ਉਸ ਨੇ ਕਿਹਾ ਕਿ ਉਹ ਤੇ ਕੇਟ, ਇਕੱਠਿਆਂ ਕੈਨੇਡਾ ਦਾ ਦੌਰਾ ਕਰਦਿਆਂ ਬਹੁਤ ਖੁਸ਼ ਹਨ। ਉਸ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਨੇ ਕੇਟ ਨੂੰ ਕਿਹਾ ਸੀ ਵਿਆਹ ਕਰਾ ਕੇ ਉਹ ਕਿਸੇ ਇਹੋ-ਜਿਹੇ ਮੁਲਕ ਦਾ ਦੌਰਾ ਕਰਨਗੇ, ਜਿਸ ਨੂੰ ਉਨ੍ਹਾਂ ਦੇ ਪਰਿਵਾਰ ਦੇ ਲੋਕ ਬਹੁਤ ਪਸੰਦ ਕਰਦੇ ਹਨ।
ਵਿਲੀਅਮ ਨੇ ਆਪਣੀ ਤਕਰੀਰ ਦੌਰਾਨ ਕਿਹਾ, “ਅਸੀਂ ਆਪਣੇ ਤੋਂ ਵੀ ਬਹੁਤ ਚਿਰ ਪਹਿਲਾਂ ਤੋਂ ਇਸ ਘੜੀ  ਦੇ ਆਉਣ ਦੀ ਉਡੀਕ ਕਰ ਰਹੇ ਸਾਂ। ਸਾਡੀ ਚਿਰੋਕਣੀ ਇੱਛਾ ਸੀ ਕਿ ਅਸੀਂ ਦੋਵੇਂ ਇਕੱਠੇ ਇੱਥੇ ਆਈਏ।” ਉਸ ਨੇ ਇਹ ਵੀ ਕਿਹਾ ਕਿ ਇਸ ਮੁਲਕ ਦਾ ਜ਼ਮੀਨੀ ਸਰੂਪ ਕਮਾਲ ਦਾ ਹੈ। ਇਸ ਮੁਲਕ ਦੇ ਲੋਕਾਂ ਦੀ ਸੇਵਾ-ਭਾਵਨਾ ਤੇ ਪ੍ਰਾਹੁਣ ਚਾਰੀ ਵੀ ਕਮਾਲ ਤੋਂ ਘੱਟ ਨਹੀਂ ਹੈ। ਉਸ ਨੇ ਕਿਹਾ, “ਅਸੀਂ ਅਮਲੀ ਰੂਪ ਵਿਚ ਇਨ੍ਹਾਂ ਦੋਹਾਂ ਭਾਵਨਾਵਾਂ ਦਾ ਲੁਤਫ਼ ਉਠਾਉਣਾ ਚਾਹੁੰਦੇ ਹਾਂ ਤੇ ਇਸ ਅਧਭੁੱਤ ਮੁਲਕ ਬਾਰੇ ਕਾਫੀ ਕੁੱਝ ਸਿੱਖਣਾ/ ਜਾਨਣਾ ਵੀ ਚਾਹੁੰਦੇ ਹਾਂ।”