kYnyfw pulIs vI
pMjwb pulIs
bx c`lI
![]() |
| ਪੁਲੀਸ ਅਫ਼ਸਰ ਨਾਲ ਨਜਾਇਜ਼ ਜਿਸਮਾਨੀ ਸਬੰਧ ਕਾਇਮ ਕਰਨ ਵਾਲ਼ੀ ਔਰਤ ਦੀਆਂ ਦੋ ਤਸਵੀਰਾਂ, ਜਿਨ੍ਹਾਂ ਵਿਚ ਉਸ ਦੀ ਪਛਾਣ ਮਿਟਾਈ ਹੋਈ ਹੈ |
ਬਖ਼ਸ਼ਿੰਦਰ
ਵੈਨਕੋਵਰ-ਸਰੀ ਵਿਚ ਛੇ ਵਿਅਕਤੀਆਂ ਨੂੰ ਮਾਰ-ਮੁਕਾਏ ਜਾਣ ਦੀ ਤਫ਼ਤੀਸ਼ ਕਰਦੇ ਆਰ.ਸੀ. ਐੱਮ. ਪੀ. ਦੇ ਚਾਰ ਅਫ਼ਸਰਾਂ ਸਿਰ ਇਹ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਕਾਤਲਾਂ ਨੂੰ ਇਸ ਤਰ੍ਹਾਂ ਦੀ ਮਦਦ ਦਿੱਤੀ ਹੈ, ਜੋ ਉਨ੍ਹਾਂ ਨੂੰ ਬਰੀ ਹੋਣ ਵਿਚ ਸਹਾਈ ਹੋ ਸਕਦੀ ਹੈ।ਇਹ ਦੋਸ਼, ਕੈਨੇਡਾ ਪੁਲੀਸ ਦੇ ਮਨੋਵਿਗਿਆਨੀ ਡਾਕਟਰ ਮਾਈਕ ਵੈੱਬਸਟਰ ਨੇ ਮੀਡੀਆ ਦੀ ਮੌਜੂਦਗੀ ਵਿਚ ਲਾਏ ਹਨ। ਉਨ੍ਹਾਂ ਨੇ ਕਿਹਾ, “ਇਨ੍ਹਾਂ ਚਹੁੰਆਂ ਪੁਲੀਸ ਅਫ਼ਸਰਾਂ ਦੀ ਇਸ ਕਾਰਵਾਈ ਨਾਲ ਵਕੀਲਿ-ਸਫ਼ਾਈ ਦੇ ਹੱਥ ਇਹੋ ਜਿਹੇ ਨੁਕਤੇ ਆ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਮੁਲਜ਼ਮਾਂ ਨੂੰ ਸਾਫ਼ ਬਰੀ ਕਰਾ ਸਕਦਾ ਹੈ।”
![]() |
ਸਾਲ 2007 ਦੌਰਾਨ ਸਰੀ ਵਿਚ ਗੋਲੀਬਾਰੀ ਹੋਣ ਨਾਲ ਮਾਰੇ ਗਏ 7 ਵਿਅਕਤੀਆਂ ਵਿਅਕਤੀਆਂ ਵਿਚੋਂ ਕਰਿਸ ਮੋਹਨ ਦੀ ਮਾਂ ਇਲੀਨ ਮੋਹਨ, ਜਿਸ ਨੂੰ ਹਾਲੇ ਵੀ ਆਪਣੇ ਪੁੱਤ ਬਾਰੇ ਇਨਸਾਫ਼ ਦੀ ਉਡੀਕ ਹੈ |
ਵੀਰਵਾਰ ਨੂੰ ਕੈਨੇਡਾ ਦੀ ਪੁਲੀਸ ਨੇ ਆਪ ਹੀ ਦੱਸਿਆ ਹੈ ਕਿ 2007 ਵਿਚ ਸਰੀ ਵਿਚ ਗੋਲੀਬਾਰੀ ਹੋਣ ਨਾਲ 6 ਵਿਅਕਤੀ ਮਾਰੇ ਜਾਣ ਦੇ ਮਾਮਲੇ ਦੀ ਤਫ਼ਤੀਸ਼ ਕਰਦੇ ਉਸ ਦੇ 4 ਉੱਚ ਅਧਿਕਾਰੀਆਂ ਦੇ ਖ਼ਿਲਾਫ਼ ਇਨਸਾਫ਼ ਦੇ ਰਾਹ ਵਿਚ ਅੜਿੱਕੇ ਪਾਉਣ, ਵਿਸਾਹਘਾਤ ਕਰਨ ਅਤੇ ਧੋਖਾਧੜੀ ਕਰਨ ਸਮੇਤ 20 ਦੋਸ਼ ਲੱਗੇ ਹਨ। ਇਨ੍ਹਾਂ 4 ਤਫ਼ਤੀਸ਼ੀ ਅਧਿਾਕਰੀਆਂ ਦੀ ਤਫ਼ਤੀਸ਼, ਇਹ ਸੂਚਨਾ ਮਿਲਣ ਨਾਲ ਸ਼ੁਰੂ ਕਰ ਦਿੱਤੀ ਗਈ ਕਿ ਇਨ੍ਹਾਂ ਅਧਿਕਾਰੀਆਂ ਵਿਚੋਂ ਸਾਰਜੈਂਟ ਡੇਰੇਕ ਬਰਾਸਿੰਗਟਨ ਦੇ, ਇਸ ਕੇਸ ਦੀ ਚਸ਼ਮਦੀਦ ਗਵਾਹ ਸਮਝੀ ਜਾਂਦੀ ਇਕ ਔਰਤ ਨਾਲ ਨਾ ਸਿਰਫ਼ ਕਥਿਤ ਨਜਾਇਜ਼ ਸਬੰਧ ਹਨ, ਸਗੋਂ ਉਸ ਨੂੰ ਡੇਰੇਕ ਵੱਲੋਂ ਗਰਭ ਠਹਿਰਾਇਆ ਗਿਆ ਵੀ ਦੱਸਿਆ ਜਾਂਦਾ ਹੈ। ਇਹ ਔਰਤ, ਇਸ ਕੇਸ ਵਿਚ ਜੁਰਮ ਕਬੂਲ ਕਰ ਚੁੱਕੇ ਡੈਨਿਸ ਕਾਰਬੋਵਨੇਕ ਦੀ ‘ਗਰਲ ਫਰੈਂਡ’ ਰਹੀ ਹੈ। ਇਸ ਔਰਤ ਦੇ, ਇਸੇ ਹੀ ਕੇਸ ਦੇ ਇਕ ਹੋਰ ਮੁਲਜ਼ਮ ਜੈਮੀ ਬੈਕਨ ਨਾਲ ਵੀ ਸਬੰਧ ਰਹੇ ਹਨ।
ਬਾਕੀ ਤਿੰਨ ਪੁਲੀਸ ਅਧਿਕਾਰੀਆਂ-ਸਟਾਫ ਸਾਰਜੈਂਟ ਡੇਵਿਡ ਐਟਿਊ, ਕਾਰਪੋਰਲ ਪਾਲ ਜੌਹਨਸਟਨ ਅਤੇ ਕਾਰਪੋਰਲ ਡੈਨੀ ਮਿਕਾਓਡ ਨੇ ਕੀ-ਕੀ ਖੁਨਾਮੀਆਂ ਤੇ ਗੁਨਾਹ ਕੀਤੇ ਹਨ, ਇਹ ਖੁਲਾਸਾ ਨਹੀਂ ਹੋਇਆ।ਓਦਾਂ ਵਿਸ਼ੇਸ਼ ਸਰਕਾਰੀ ਵਕੀਲ ਦਾ ਕਹਿਣ ਹੈ ਕਿ ਬਰਾਸਿੰਗਟਨ ਅਤੇ ਐਟਿਊ ਦੇ ਸਿਰ ਵਿਸਾਹਘਾਤ ਕਰਨ, ਇਨਸਾਫ਼ ਦੇ ਰਾਹ ਵਿਚ ਰੁਕਾਵਟ ਪਾਉਣ ਅਤੇ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ ਜਦੋਂ ਕਿ ਜੌਹਨਸਟਨ ਅਤੇ ਮਿਕਾਓਡ ਦੇ ਸਿਰ ਭਰੋਸਾ ਤੋੜਨ ਤੇ ਇਨਸਾਫ਼ ਰੋਕਣ ਦੇ ਦੋਸ਼ ਲੱਗੇ ਹੋਏ ਹਨ।