jymz bONf vI ivAwihAw igAw
![]() |
| ਰਾਸ਼ੇਲ ਵੀਸਜ਼ ਆਪਣੇ ਲਾੜੇ ਡੈਨੀਅਲ ਕਰੈਗ ਨਾਲ ਅਤੇ (ਇਨਸੈੱਟ) ਇਕ ਪ੍ਰੈੱਸ ਕਾਨਫ਼ਰੰਸ ਵਿਚ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦੀ ਹੋਈ |
ਲੰਡਨ-ਬਰਤਾਨਵੀ ਅਦਾਕਾਰ ਡੈਨੀਅਲ ਕਰੈਗ ਅਤੇ ਬਰਤਾਨਵੀ ਅਦਾਕਾਰਾ ਰਾਸ਼ੇਲ ਵੀਸਜ਼ ਨੇ ਆਪਸ ਵਿਚ ਵਿਆਹ ਕਰਾ ਲਿਆ ਹੈ। ਇਹ ਜਾਣਕਾਰੀ, ਐਤਵਾਰ ਨੂੰ ਇੱਥੇ ਡੈਨੀਅਲ ਕਰੈਗ ਦੇ ਇਕ ਅਮਰੀਕੀ ਨੁਮਾਇੰਦੇ ਨੇ ਦਿੱਤੀ ਹੈ। 43 ਸਾਲਾਂ ਦੀ ਉਮਰ ਦਾ ਇਹ ਅਦਾਕਾਰ, ਜੇਮਜ਼ ਬੌਂਡ ਦੇ ਕਿਰਦਾਰ ਨਿਭਾਉਣ ਲਈ ਬਹੁਤ ਮਸ਼ਹੂਰ ਹੈ।
“ਹੁਣ ਉਨ੍ਹਾਂ ਦੋਹਾਂ ਨੇ ਵਿਆਹ ਕਰਾ ਲਿਆ ਹੈ,” ਕਰੈਗ ਦੇ ਬੁਲਾਰੇ ਨੇ ਇੰਨਾ ਹੀ ਕਿਹਾ। ਇਸ ਸਬੰਧ ਵਿਚ ‘ਪੀਪਲ’ ਰਸਾਲੇ ਨੇ ਇਹ ਇੰਕਸ਼ਾਫ਼ ਕੀਤਾ ਹੈ ਕਿ ਇਹ ਦੋਵੇਂ ਸਰੀਰ ਪਿਛਲੀ ਪੱਤਝੜ ਵੇਲ਼ੇ ਦੇ ਇਕੱਠੇ ਹਨ ਤੇ ਬੁੱਧਵਾਰ ਨੂੰ ਉਨ੍ਹਾਂ ਦੋਹਾਂ ਨੇ ਨਿਊ ਯਾਰਕ ਵਿਚ ਚੁਪ-ਚੁਪੀਤਿਆਂ ਹੀ ਵਿਆਹ ਕਰਾ ਲਿਆ ਹੈ। 41 ਸਾਲਾਂ ਦੀ ਹੋ ਚੁੱਕੀ ਰਾਸ਼ੇਲ ਵੀਸਜ਼ ਨੇ ਫ਼ਿਲਮ ‘ਦਾ ਕੌਂਸਟੈਂਟ ਗਾਰਡਨਰ’ ਲਈ ਆਸਕਰ ਇਨਾਮ ਜਿੱਤਿਆ ਸੀ। ਉਹ ਦੋਵੇਂ ਜਣੇ ਸਤੰਬਰ ਵਿਚ ਰਿਲੀਜ਼ ਹੋਣ ਵਾਲ਼ੀ ਫ਼ਿਲਮ ‘ਡਰੀਮ ਹਾਊਸ’ ਵਿਚ ਪਤੀ-ਪਤਨੀ ਦੇ ਕਿਰਦਾਰ ਨਿਭਾ ਰਹੇ ਹਨ।

