AYbtsPorf ivcoN hiQAwrW
dw z^Irw bynkwb
ਬਰਾਮਦ ਹੋਏ ਹਥਿਆਰ
ਵੈਨਕੋਵਰ ਤੋਂ ਬਖ਼ਸ਼ਿੰਦਰ
ਫਰੇਜ਼ਰ ਵੈਲੀ ਦੇ ਐਬਟਸਫੋਰਡ ਇਲਾਕੇ, ਜਿਸ ਨੂੰ ਇਸ ਸ਼ਹਿਰ ਵਿਚ ਰਹਿੰਦੇ ਪੰਜਾਬੀ ਲੋਕ ‘ਐਬਸਫੋਰਡ’ ਹੀ ਕਹਿ ਦਿੰਦੇ ਹਨ, ਦੇ ਇਕ ਮਕਾਨ ਵਿਚੋ ਬਹੁਤ ਵੱਡੀ ਗਿਣਤੀ ਵਿਚ ਬਾਰੂਦੀ ਹਥਿਆਰਾਂ ਦਾ ਜ਼ਖ਼ੀਰਾ ਬੇਨਕਾਬ ਹੋਇਆ ਹੈ। ਵੱਡੀ ਗਿਣਤੀ ਵਿਚ ਬਰਾਮਦ ਹੋਏ ਇਹ ਹਥਿਆਰ ਰੱਖਣ ਦਾ ਦੋਸ਼ ਇਕ ਵਿਅਕਤੀ ਦੇ ਸਿਰ ਹੀ ਲੱਗਿਆ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਹਥਿਆਰਾਂ ਵਿਚ ਕੁੱਲ 12 ਬਾਰੂਦੀ ਹਥਿਆਰ ਹਨ, ਜਿਨ੍ਹਾਂ ਵਿਚੋਂ 8 ਰਾਈਫਲਾਂ ਤੇ 4 ਪਿਸਤੌਲ ਤੇ ਰਿਵਾਲਵਰ ਹਨ। ਇਨ੍ਹਾਂ ਦੇ ਨਾਲ ਹੀ ਕੁੱਝ ਬਕਸੇ ਰੌਂਦਾਂ ਦੇ ਵੀ ਹਨ।
ਇਸ ਪੁਲਸ ਅਫ਼ਸਰ ਨੇ ਦੱਸਿਆ ਕਿ ਇਹ ਹਥਿਆਰ ਤੇ ਅਸਲਾ ਇਕ ਮਕਾਨ ਦੇ ਵੱਖ-ਵੱਖ ਹਿੱਸਿਆਂ ਵਿਚ ਲੁਕਾ ਕੇ ਰੱਖਿਆ ਹੋਇਆ ਸੀ। ਇਕ ਰਾਈਫਲ, ਇਕ ਕਮਰੇ ਵਿਚ ਵਿਛਾਏ ਹੋਏ ਗਲੀਚੇ ਹੇਠੋਂ ਮਿਲੀ ਹੈ ਜਦੋਂ ਕਿ ਇਕ ਭਰਿਆ ਹੋਇਆ ਪਿਸਤੌਲ ਇਕ ਮੇਜ਼ ਉੱਤੇ ਰੱਖਿਆ ਹੋਇਆ ਸੀ। ਪੁਲਸ ਅਧਿਕਾਰੀ, ਜਿਸ ਨੇ ਆਪਣਾ ਨਾਂ ਮੈਕਡੋਨਲਡ ਦੱਸਿਆ ਹੈ ਦਾ ਕਹਿਣ ਹੈ ਕਿ ਇਹ ਹਥਿਆਰ ਰੱਕਣ ਵਾਲ਼ੇ ਮੁਲਜ਼ਮ ਨੂੰ ਪੁਲਸ ਜਾਣਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਇਸ ਸਬੰਧ ਵਿਚ ਇਕ ਹੋਰ ਆਦਮੀ ਤੇ ਇਕ ਔਰਤ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ, ਪਰ ਉਨ੍ਹਾਂ ਨੂੰ ਪੁੱਛ-ਪੜਤਾਲ ਕਰਨ ਮਗਰੋਂ ਛੱਡ ਦਿੱਤਾ ਗਿਆ ਹੈ।