'ਗੁਆਚੇ ਹੋਏ' ਬਰਤਾਨਵੀ ਲਾੜਾ-ਲਾੜੀ ਲੱਭ ਗਏ
![]() |
| ਪੁਲਸ ਵੱਲੋਂ ਜਾਰੀ ਕੀਤੀ ਗਈ ਬੈੱਨ ਅਤੇ ਕੈਰੋਲੀਨ ਦੇ ਨਾਲ ਹੀ ਉਨ੍ਹਾਂ ਦੀ ਗੱਡੀ ਦੀ ਤਸਵੀਰ |
ਵਿਆਹ ਕਰਾ ਕੇ ਕੈਨੇਡਾ ਵਿਚ ‘ਸੈਰ-ਸਪਾਟਾ’ ਕਰਨ ਆਈ ਇਕ ‘ਸੱਜ-ਮੁਕਲਾਈ’ ਜੋੜੀ, ਪਿਛਲੇ ਕਈ ਦਿਨਾਂ ਤੋਂ ‘ਗੁਆਚੀ ਹੋਈ’ ਸਮਝੀ ਜਾ ਰਹੀ ਸੀ, ਮੰਗਲਵਾਰ ਨੂੰ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਇਕ ਹਟਵੇਂ ਜਿਹੇ ਇਲਾਕੇ ਵਿਚੋਂ ‘ਮੌਜ-ਮਸਤੀ’ ਕਰਦੀ ਲੱਭ ਪਈ ਹੈ।
ਕੈਨੇਡਾ ਦੀ ਪੁਲਸ (ਆਰ. ਸੀ. ਐੱਮ. ਪੀ.) ਨੇ 37 ਸਾਲਾਂ ਦੇ ਬੈੱਨ ਡੇਵੀਜ਼ ਅਤੇ ਉਸ ਦੀ 28 ਸਾਲਾਂ ਦੀ ਵਹੁਟੀ ਕੈਰੋਲੀਨ ਨੂੰ, ਮੰਗਲਵਾਰ ਨੂੰ ਲਿਲੂਇਟ ਤੋਂ ਸਹੀ-ਸਲਾਮਤ ਲੱਭ ਲਿਆ। ਜਦੋਂ ਪੁਲਸ ਉਨ੍ਹਾਂ ਨੂੰ ਲੱਭਦੀ ਉਨ੍ਹਾਂ ਕੋਲ ਪਹੁੰਚੀ ਤਾਂ ਉਹ ਦੋਵੇਂ ਸਰੀਰ ਇਸ ਗੱਲੋਂ ਬੇਖ਼ਬਰ ਸਨ ਕਿ ਸਾਰੇ ਕੈਨੇਡਾ ਵਿਚ ਉਨ੍ਹਾਂ ਦੇ ਕਿਤੇ ਗੁਆਚ ਜਾਣ ਦੀ ਖ਼ਬਰ ਧੁੰਮੀ ਹੋਈ ਹੈ। ਇਹ ਜਾਣਕਾਰੀ, ਪੁਲਸ ਦੇ ਸਾਰਜੈਂਟ ਰੌਬ ਵਰਮੇਊਲੇਨ ਨੇ ਦਿੱਤੀ ਹੈ।
ਇਹ ਸੱਜ-ਵਿਆਹਿਆ ਜੋੜਾ ਜੂਨ ਵਿਚ, ਇਕ ਮੰਗਵੀਂ ਗੱਡੀ ਵਿਚ ਬ੍ਰਿਟਿਸ਼ ਕੋਲੰਬੀਆ ਪੁੱਜਿਆ ਸੀ। ਉਨ੍ਹਾਂ ਨੇ ਉੱਤਰ ਵੱਲ ਅਲਾਸਕਾ ਜਾ ਕੇ, ਉੱਥੇ ਕੁੱਝ ਦਿਨ ਫਿਰ-ਤੁਰ ਕੇ ਵੈਨਕੂਵਰ ਤੋਂ 4 ਜੁਲਾਈ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਜਾਣ ਦਾ ਫੈਸਲਾ ਕੀਤਾ ਸੀ। ਪਰ ਉਹ 4 ਜੁਲਾਈ ਨੂੰ ਜਹਾਜ਼ ਵਿਚ ਚੜ੍ਹੇ ਹੀ ਨਾ ਤੇ ਉਨ੍ਹਾਂ ਨੂੰ ਕੈਨੇਡਾ ਵਿਚ ਕਿਤੇ ਗੁਆਚ ਗਏ ਸਮਝ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ 10 ਜੁਲਾਈ ਨੂੰ ਉਨ੍ਹਾਂ ਦੇ ਲਾਪਤਾ ਹੋ ਜਾਣ ਦੀ ਖ਼ਬਰ ਨਸ਼ਰ ਕਰਾ ਦਿੱਤੀ।
ਇਹ ਦੋਵੇਂ ਸਰੀਰ, ਲੱਭੇ ਜਾਣ ਤੋਂ ਪਹਿਲਾਂ 22 ਜੂਨ ਨੂੰ ਉਸ ਵੇਲ਼ੇ ਦਿਸੇ ਸੀ ਜਦੋਂ ਉਨ੍ਹਾਂ ਨੇ ਇੰਗਲੈਂਡ ਵਿਚ ਆਪਣੇ ਘਰ ਫੋਨ ਕਰ ਕੇ ਆਪਣੀ ਰਾਜ਼ੀ-ਖ਼ੁਸ਼ੀ ਦੀ ਖ਼ਬਰ ਦਿੱਤੀ ਸੀ।#