iqMn jQybMdIAW v`loN fw.drSn ig`l
nim`q smwgm 17 julweI nMU
![]() |
| ਮਰਹੂਮ ਡਾ. ਦਰਸ਼ਨ ਗਿੱਲ |
ਬਹੁਪ੍ਰਤਿਭਾਸ਼ਾਲੀ ਸ਼ਖ਼ਸੀਅਤ ਡਾ. ਦਰਸ਼ਨ ਗਿੱਲ ਜਿਨ੍ਹਾਂ ਨੂੰ ਸਦੀਵੀ ਵਿਛੋੜਾ ਦਿੱਤਿਆਂ ਸਵਾ ਮਹੀਨਾ ਹੋ ਗਿਆ ਹੈ, ਵੱਲੋਂ ਆਪਣੀ ਜ਼ਿੰਦਗੀ ਉਸਾਰੂ, ਸਾਰਥਕ ਅਤੇ ਸਿਰਜਣਾਤਮਕ ਢੰਗ ਨਾਲ ਜੀਣ ਦੇ ਅੰਦਾਜ਼ ਨੂੰ ਯਾਦ ਕਰਦਿਆਂ, 17 ਜੁਲਾਈ ਨੂੰ ਇਕ ਸਮਾਗਮ ਕਰਾਇਆ ਜਾ ਰਿਹਾ ਹੈ।
ਲਿਖਤੀ ਰੂਪ ਵਿਚ ਇਹ ਜਾਣਕਾਰੀ ਦਿੰਦਿਆਂ, ਡਾ. ਗਿੱਲ ਦੇ ਮਿੱਤਰਾਂ ਡਾ. ਸਾਧੂ ਸਿੰਘ, ਮੰਗਾ ਸਿੰਘ ਬਾਸੀ, ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਮੁਹਿੰਦਰ ਸੂਮਲ, ਪਾਲ ਢਿੱਲੋਂ ਅਤੇ ਜਸਵਿੰਦਰ ਹੇਅਰ ਨੇ ਦੱਸਿਆ ਕਿ ਇਹ ਸਮਾਗਮ, ਡਾ. ਗਿੱਲ ਵੱਲੋਂ ਹੀ ਕਾਇਮ ਕੀਤੀ ਹੋਈ ਸੰਸਥਾ ‘ਬੀ. ਸੀ. ਕਲਚਰਲ ਫਾਊਂਡੇਸ਼ਨ’ ਵੱਲੋਂ ‘ਪੰਜਾਬੀ ਲੇਖਕ ਮੰਚ, ਵੈਨਕੂਵਰ’ ਅਤੇ ‘ਕੇਂਦਰੀ ਲੇਖਕ ਸਭਾ, ਉੱਤਰੀ ਅਮਰੀਕਾ’ ਦੇ ਸਹਿਯੋਗ ਨਾਲ #106-8910 ਸਕਾਟ ਰੋਡ, ਸਰੀ ਵਿਖੇ 17 ਜੁਲਾਈ, 2011 ਨੂੰ ਡੇਢ ਵਜੇ ਤੋਂ ਪੰਜ ਵਜੇ ਤਕ ਕਰਾਇਆ ਜਾ ਰਿਹਾ ਹੈ। #
