ਦਾਰੂ ਪੀਣ ਵਿਚ ਬੀ. ਸੀ. ਵਾਲ਼ੇ ਸਭ ਨਾਲੋਂ ਅੱਗੇ
ਵੈਨਕੂਵਰ ਤੋਂ ਬਖ਼ਸ਼ਿੰਦਰ
ਬ੍ਰਿਟਿਸ਼ ਕੋਲੰਬੀਆ ਵਿਚ ਸ਼ਰਾਬ ਦੀ ਖ਼ਪਤ ਬਾਕੀ ਸਾਰੇ ਕੈਨੇਡਾ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ। ਇਹ ਜਾਣਕਾਰੀ, ਯੂਨੀਵਰਸਿਟੀ ਆਫ ਵਿਕਟੋਰੀਆ ਵਲੋਂ ਇਕ ਅਧਿਐਨ ਕਰਨ ਤੋਂ ਮਿਲੀ ਹੈ।
![]() |
| ਦਾਰੂ ਨਾਲ ਡੱਕ ਕੇ ਮੂਧਾ ਹੋਇਆ ਇਕ ਕੈਨੇਡੀਅਨ |
ਇਸ ਯੂਨੀਵਰਸਿਟੀ ਨੇ ਇਹ ਅਧਿਐਨ ‘ਸੈਂਟਰ ਫਾਰ ਅਡਿਕਸ਼ਨਜ਼ ਰਿਸਰਚ ਆਫ ਬੀ. ਸੀ.’ ਤੋਂ ਕਰਾਇਆ ਹੈ। ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸੂਬੇ ਵਿਚ ਸਾਲ 2009 ਦੌਰਾਨ ਹੋਈਆਂ, 2000 ਮੌਤਾਂ ਦਾ ਕਾਰਨ ਸ਼ਰਾਬ ਸੀ। ਇਸੇ ਹੀ ਸਰਵੇਖਣ ਤੋਂ ਇਹ ਇਲਮ ਵੀ ਹੋਇਆ ਕਿ ਹੈ ਕਿ ਇਸ ਸਾਲ ਦੌਰਾਨ ਸ਼ਰਾਬ ਪੀਣ ਦੀ ਵਜ੍ਹਾ ਨਾਲ ਹੀ ਲੋਕਾਂ ਨੂੰ ਜ਼ਹਿਰਬਾਦ ਹੋਣ, ਸ਼ਰਾਬ ਪੀਣ ਕਾਰਨ ਡਿੱਗ ਕੇ ਸੱਟਾਂ ਲੱਗਣ ਤੇ ਹੋਰ ਹਾਦਸੇ ਹੋਣ ਦੇ 20 ਹਜ਼ਾਰ ਕੇਸ ਹਸਪਤਾਲਾਂ ਵਿਚ ਆਏ।
‘ਸੈਂਟਰ ਫਾਰ ਅਡਿਕਸ਼ਨਜ਼ ਰਿਸਰਚ’ ਵਿਚ ਕੰਮ ਕਰਦੇ ਡਾ. ਟਿੰਮ ਸਟਾਕਵੈੱਲ ਦਾ ਕਹਿਣ ਹੈ, “ਸ਼ਰਾਬ ਪੀਣ ਕਾਰਨ ਲੋਕਾਂ ਦਾ ਹਸਪਤਾਲ ਆਉਣਾ, ਇਸ ਗੱਲ ਦਾ ਵਧੀਆ ਸਬੂਤ ਹੈ ਕਿ ਸ਼ਰਾਬ ਪੀਣ ਨਾਲ ਕੀ-ਕੀ ਨੁਕਸਾਨ ਹੁੰਦੇ ਹਨ। ਮੇਰਾ ਖ਼ਿਆਲ ਹੈ ਕਿ ਇਸ ਸਬੰਧੀ ਜਾਇਜ਼ੇ ਲਈ ਇਹ ਅੰਕੜੇ ਹੀ ਸਾਡੇ ਲਈ ਚੰਗੇ ਮਾਰਗ ਦਰਸ਼ਕ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਰਾਬ ਪੀਣ ਕਾਰਨ ਲੋਕਾਂ ਦਾ ਹਸਪਤਾਲ ਵਿਚ ਦਾਖਲ ਹੋਣਾ ਪਿਛਲੇ ਇਕ ਦਹਾਕੇ ਵਿਚ ਬਹੁਤ ਵਧਿਆ ਹੈ। ਇਨ੍ਹਾਂ ਕੇਸਾਂ ਦੀ ਗਿਣਤੀ ਹੁਣ ਤੰਬਾਕੂ ਸਬੰਧੀ ਕੇਸਾਂ ਦੀ ਗਿਣਤੀ ਨਾਲ ਸਾਵੀਂ-ਤਰਾਵੀਂ ਹੋ ਚੱਲੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਪੀਣ ਕਾਰਨ ਹਸਪਤਾਲਾਂ ਵਿਚ ਆਉਣ ਦੇ ਮਾਮਲਿਆਂ ਵਿਚ ਸਮਾਜ ਦਾ ਹਰ ਵਰਗ ਆਪਣਾ ਯੋਗਦਾਨ ਪਾ ਰਿਹਾ ਹੈ। ਇਨ੍ਹਾਂ ਵਿਚ ਮਰਦ ਵੀ ਹਨ, ਔਰਤਾਂ ਵੀ ਹਨ ਤੇ ਨੌਜੁਆਨ ਵੀ ਹਨ।
ਉਨ੍ਹਾਂ ਨੇ ਇਸ ਸਬੰਧ ਵਿਚ ਵੈਨਕੂਵਰ ਦਾ ਜ਼ਿਕਰ ਕੀਤਾ ਤੇ ਵਿਸ਼ੇਸ਼ ਤੌਰ ’ਤੇ ਫਰੇਜ਼ਰ ਵੈਲੀ ਦਾ ਨਿਗਮਾ ਪਾਇਆ।