kYnyfw dy mOsmI jlvy
iek pwsy A`g dw fr
dUjy pwsy hVH dI mwr
![]() |
| ਹਾਈਵੇ 97 ਦੀ ਇਕ ਪੁਰਾਣੀ ਤਸਵੀਰ |
ਬ੍ਰਿਟਿਸ਼ ਕੋਲੰਬੀਆ ਆਪਣੀ ਭੂਗੋਲਕ ਵੰਨ-ਸੁਵੰਨਤਾ ਲਈ ਤਾਂ ਪਹਿਲਾਂ ਵੀ ਬਹੁਤ ਮਸ਼ਹੂਰ ਹੈ, ਇਨ੍ਹੀਂ ਦਿਨੀਂ ਇਹ ‘ਮੌਸਮੀ ਵੰਨ-ਸੁਵੰਨਤਾ’ ਲਈ ਮਸ਼ਹੂਰੀ ਖੱਟ ਰਿਹਾ ਹੈ। ਇਸ ਸੂਬੇ ਵਿਚ ਚਾਰ ਕੁ ਦਿਨ ਗਰਮੀ ਪੈਣ ਨਾਲ ਹੀ ਬਨਸਪਤੀ ਤੇ ਹੋਰ ਚੀਜ਼ਾਂ ਇੰਨੀਆਂ ਸੁੱਕ ਗਈਆਂ ਹਨ ਕਿ ਕੁੱਝ ਇਲਾਕਿਆਂ ਵਿਚ ਕਿਸੇ ਵੇਲ਼ੇ ਵੀ ਅੱਗ ਲੱਗ ਸਕਦੀ ਹੈ। ਇਸ ਧਰਤੀ ’ਤੇ ਜੰਗਲ ਦੀ ਬਹੁਤਾਤ ਹੋਣ ਕਾਰਨ ਇਹ ਅੱਗ ਭੜਕ ਕੇ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ। ਇੱਥੋਂ ਦੇ ਘਰਾਂ ਦੀ ਉਸਾਰੀ ਵਿਚ ਵਰਤਿਆ ਜਾਣ ਵਾਲਾ ਮੁੱਖ ਮਾਲ ਵੀ ਲੱਕੜ ਹੀ ਹੈ।
ਦੂਜੇ ਪਾਸੇ ਇਸ ਸੂਬੇ ਦੇ ਕੁੱਝ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਹੜ੍ਹ ਹੀ ਨਹੀਂ ਆਇਆ ਹੋਇਆ ਹੋਇਆ, ਸਗੋਂ ਕਈ ਥਾਵਾਂ ਤੋਂ ਸੜਕਾਂ ਵੀ ਰੁੜ੍ਹ ਗਈਆਂ ਹਨ। ਵੀਰਵਾਰ ਤਕ ਕੈਮਲੂਪਸ ਅਤੇ ਮੇਰਿਟ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੇ ਆਸਾਰ ਹਨ, ਜਿਸ ਨਾਲ ਕੁੱਝ ਇਲਾਕਿਆਂ ਵਿਚ ਅੱਗ ਲੱਗਣ/ ਭੜਕਣ ਦਾ ਖ਼ਤਰਾ ਹੋਰ ਵੀ ਵਧ ਸਕਦਾ ਹੈ। ਇਹ ਸਾਰੀ ਜਾਣਕਾਰੀ, ਅੱਗ ਸਬੰਧੀ ਸੂਚਨਾ ਅਧਿਕਾਰੀ ਟਰਾਵਿਸ ਐਬੇ ਨੇ ਦਿੱਤੀ ਹੈ। ਇਸ ਅਫ਼ਸਰਨੀ ਦਾ ਇਹ ਵੀ ਕਹਿਣ ਹੈ, “ਪਿਛਲੇ ਕੁੱਝ ਦਿਨਾਂ ਤੋਂ ਮੌਸਮ ਇਕ ਦਮ ਖ਼ੁਸ਼ਕ ਰਹਿਣ ਕਾਰਨ ਮੇਰਿਟ ਤੇ ਕੈਮਲੂਪਸ ਦੇ ਕੁੱਝ ਇਲਾਕਿਆਂ ਵਿਚ ਅੱਗ ਲੱਗਣ/ ਫੈਲਣ ਦਾ ਖ਼ਤਰਾ ਕਾਫੀ ਵਧ ਗਿਆ ਹੈ।”
ਉਸ ਨੇ ਇਹ ਵੀ ਕਿਹਾ ਕਿ ਇਸ ਸਾਲ ਹੁਣ ਤਕ ਅੱਗ ਲੱਗਣ ਦੀਆਂ 66 ਵਾਰਦਾਤਾਂ ਹੀ ਹੋਈਆਂ ਹਨ ਜਦੋਂ ਕਿ ਪਿਛਲੇ ਸਾਲ ਅੱਗ ਲੱਗਣ ਦੀਆਂ ਵਾਰਦਾਤਾਂ ਦੀ ਔਸਤਨ ਗਿਣਤੀ 158 ਸੀ। ਟਰਾਵਿਸ ਐਬੇ ਨੇ ਇਹ ਵੀ ਕਿਹਾ ਕਿ ਅੱਗਾਂ ਘੱਟ ਲੱਗਣ ਦਾ ਕਾਰਨ ਬਹਾਰ ਦੀ ਰੁੱਤ ਦੌਰਾਨ ਮੌਸਮ ਦਾ ਸਿੱਲ੍ਹਾ ਰਹਿਣਾ ਵੀ ਹੈ। ਆਮ ਤੌਰ ’ਤੇ ਇਸ ਸੂਬੇ ਵਿਚ ਅੱਗ ਲੱਗਣ ਦਾ ਖ਼ਤਰਾ ਦਰਮਿਆਨਾ ਜਿਹਾ ਹੀ ਰਹਿੰਦਾ ਹੈ, ਪਰ ਇਸ ਦੇ ਕੁੱਝ ਇਲਾਕਿਆਂ ਵਿਚ ਅੱਗ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਭਾਂਵੇਂ ਸਾਰੇ ਇਲਾਕਿਆਂ ਵਿਚ ਕਿਸੇ ਜਸ਼ਨ ਆਦਿ ਦੇ ਸਬੰਧ ਵਿਚ ਧੂਣੀਆਂ ਲਾਉਣ ਦੀ ਮਨਾਹੀ ਨਹੀਂ ਕੀਤੀ ਗਈ, ਪਰ ਕੈਮਲੂਪਸ ਦੇ ਸਮੁੰਦਰ ਨਾਲ ਲੱਗਦੇ ਇਲਾਕੇ, ਦੱਖਣੀ-ਪੂਰਬੀ ਇਲਾਕੇ ਅਤੇ ਕੈਰੀਬੂ ਵਿਚ ਘਰਾਂ ਤੋਂ ਬਾਹਰ ਅੱਗ ਬਾਲਣ ਦੀ ਮਨਾਹੀ ਹੈ।
ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਇਲਾਕੇ ਵਿਚ ਇੰਨੀ ਜ਼ਿਆਦਾ ਤੇ ਭਾਰੀ ਬਾਰਸ਼ ਪਈ ਕਿ 10 ਦਿਨਾਂ ਵਿਚ ਹੀ ਨਾ ਸਿਰਫ਼ ਹੜ੍ਹ ਆ ਗਿਆ, ਸਗੋਂ ਕਈ ਸੜਕਾਂ ਤੇ ਮੁੱਖ ਸੜਕਾਂ ’ਤੇ ਆਵਾਜਾਈ ਰੁਕ ਗਈ। ਬੀ. ਸੀ. ਤੋਂ ਅਲਾਸਕਾ ਜਾਂਦਾ ਹਾਈਵੇ 97 ਅਜੇ ਵੀ ਰੁੜ੍ਹਿਆ ਹੋਇਆ ਹੈ। ਹਰ ਸਾਲ ਇਨ੍ਹੀਂ ਦਿਨੀਂ ਇਸ ਹਾਈਵੇ (97) ਉੱਤੇ ਬਹੁਤ ਭੀੜ ਰਹਿੰਦੀ ਹੈ ਕਿਉਂ ਕਿ ਅਲਾਸਕਾ ਜਾਣ ਲਈ ਇਸੇ ਹੀ ਸੜਕ ਰਾਹੀਂ ਜਾਣਾ ਪੈਂਦਾ ਹੈ।