rwiel kYnyfIAn imMt stor
sMnH lw ky lu`itAw
ਵੈਨਕੋਵਰ ਤੋਂ ਬਖ਼ਸ਼ਿੰਦਰਇਸ ਸ਼ਹਿਰ ਦੇ ਡਾਊਨ ਟਾਊਨ ਇਲਾਕੇ ਵਿਚ ਐਤਵਾਰ ਨੂੰ ਲੁਟੇਰਿਆਂ ਨੇ ਇਕ ਸਟੋਰ ਲੁੱਟ ਲਿਆ। ਲੁਟੇਰੇ ਇਸ ਸਟੋਰ ਵਿਚ ਸਜਾ ਕੇ ਰੱਖਿਆ ਹੋਇਆ, ਹਜ਼ਾਰਾਂ ਡਾਲਰ ਦਾ ਸਾਮਾਨ ਲੈ ਗਏ। ਗਰਾਨਵਿੱਲੇ ਸਟਰੀਟ ਦੇ 700ਵੇਂ ਬਲਾਕ ਵਿਚ ਸਥਿਤ ‘ਰਾਇਲ ਕੈਨੇਡੀਅਨ ਮਿੰਟ ਸਟੋਰ’ ਨਾਂ ਦੇ ਇਸ ਸਟੋਰ ਵਿਚ ਪੁਲਸ, ਐਤਵਾਰ ਨੂੰ ਪੈਸੇਫਿਕ ਟਾਈਮ ਅਨੁਸਾਰ ਤੜਕੇ 2.30 ਵਜੇ ਦੇ ਕਰੀਬ ਪਹੁੰਚੀ।
ਇਸ ਸਟੋਰ ਦੇ ਅਮਲੇ ਨੇ ਦੱਸਿਆ ਕਿ ਲੁਟੇਰੇ ਇਸ ਸਟੋਰ ਦੀ ਇਕ ਕੰਧ ਵਿਚ ਸੰਨ੍ਹ ਲਾ ਕੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਖਿੜਕੀਆਂ ਵਿਚ ਸਜਾ ਕੇ ਰੱਖਿਆ ਹੋਇਆ ਸਾਰਾ ਹੀ ਸਾਮਾਨ ਚੁੱਕ ਲਿਆ। ਪੁਲੀਸ ਦਾ ਕਹਿਣ ਹੈ ਕਿ ਉਨ੍ਹਾਂ ਨੂੰ ਕਿਸੇ ’ਤੇ ਸ਼ੱਕ ਨਹੀਂ ਹੈ, ਪਰ ਫਿਰ ਵੀ ਉਹ ਇਸ ਇਲਾਕੇ ਵਿਚ ਨਿਗਰਾਨੀ ਲਈ ਲਗਾਏ ਹੋਏ ਵਿਡੀਓ ਕੈਮਰਿਆਂ ਤੋਂ ਬਣੀਆਂ ਹੋਈਆਂ ਵਿਡੀਓਜ਼ ਦੇਖੇਗੀ।
ਇਸ ਸਟੋਰ ਦੀ ਵੈੱਬਸਾਈਟ ਦੇਖਣ ਤੋਂ ਪਤਾ ਲੱਗਿਆ ਹੈ ਕਿ ਇੱਥੇ ਬਹੁਤ ਹੀ ਵਧੀਆ ਕਿਸਮ ਦਾ ਚੋਣਵਾਂ ਮਾਲ ਵਿਕਦਾ ਹੈ। ਇਹ ਸਟੋਰ, ਪ੍ਰਚੂਨ ਸਟੋਰਾਂ ਤੇ ਕੈਫਿਆਂ ਵਿਚਾਲੇ ਘਿਰਿਆ ਹੋਇਆ ਹੈ।

ਸਟਾਫ ਰਿਪੋਰਟਰ
ਇੱਥੋਂ ਉੱਤਰ-ਪੂਰਬ ਵੱਲ ਪੈਂਦੇ ਸ਼ਹਿਰ ਕੈਲੋਨਾ ਵਿਚ ਪੁਲਸ ਨੇ ਬੰਦ ਕਰ ਕੇ ਖੜ੍ਹੀ ਕੀਤੀ ਹੋਈ ਇਕ ਬੱਚੀ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਕਾਰ ਤੋਂ ਬਾਹਰ 30 ਦਰਜੇ ਸੈਂਟੀਗ੍ਰੇਡ ਤਾਪਮਾਨ ਸੀ ਤਾਂ ਕਾਰ ਦੇ ਅੰਦਰਲੇ ਤਾਪਮਾਨ ਦਾ ਅਨੁਮਾਨ ਲਾਉਣਾ ਔਖਾ ਨਹੀਂ ਹੈ।
ਆਰ. ਸੀ. ਐੱਮ. ਪੀ. ਦੇ ਕਾਂਸਟੇਬਲ ਸਟੀਵ ਹੋਮਜ਼ ਦੇ ਕਹਿਣ ਮੁਤਾਬਕ ਜੇ ਬਾਹਰ ਇੰਨਾ ਤਾਪਮਾਨ ਸੀ ਤਾਂ ਕਾਰ ਦੇ ਅੰਦਰ ਕਿੰਨਾ ਹੋਵੇਗਾ। ਉਸ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਲਾਵਾਰਸ ਖੜ੍ਹੀ ਇਸ ਕਾਰ ਦਾ ਸ਼ੀਸ਼ਾ ਤੋੜ ਕੇ ਚਾਰ ਮਹੀਨਿਆਂ ਦੀ ਇਹ ਬੱਚੀ ਬਾਹਰ ਕੱਢੀ। ਉਸ ਨੂੰ ਫੋਰਨ ਹੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੀ ‘ਹੀਟ ਸਟਰੋਕ’ (ਗਰਮੀ ਦਾ ਧੱਕੇ) ਤੋਂ ਤਾਂ ਬਚ ਗਈ ਹੈ, ਪਰ ਉਸ ਦਾ ਪਿੰਡਾ ਬਹੁਤ ਤੱਤਾ ਹੈ। ਸਥਾਨਕ ਸਮੇਂ ਅਨੁਸਾਰ ਦਿਨੇ ਸਾਢੇ ਬਾਰਾਂ ਵਜੇ ਕਾਰ ਦੇ ਕੋਲੋਂ ਦੀ ਲੰਘਦੇ ਇਕ ਵਿਅਕਤੀ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਬੰਦ ਕਾਰ ਅੰਦਰ ਕੋਈ ਬੱਚਾ ਰੋ ਰਿਹਾ ਹੈ।
ਇਹ ਕਾਰ ‘ਜ਼ੈਲ਼ਰਜ਼’ ਸਟੋਰ ਦੀ ਪਾਰਕਿੰਗ ਵਿਚ ਖੜ੍ਹੀ ਸੀ। ਬਾਅਦ ਵਿਚ ਇਸ ਕਾਰ ਵੱਲ ਮੁੜੀਆਂ ਦੋ ਔਰਤਾਂ ਨੇ ਕਿਹਾ ਕਿ ਉਹ ਤਾਂ ਦਸ ਕੁ ਮਿੰਟ ਲਈ ਕੁੱਝ ਸਾਮਾਨ ਖਰੀਦਣ ਗਈਆਂ ਸੀ ਤੇ ਉਸ ਵੇਲ਼ੇ ਬੱਚੀ ਆਰਾਮ ਨਾਲ ਸੁੱਤੀ ਪਈ ਸੀ। ਪੁਲੀਸ ਅਨੁਸਾਰ, ਬੱਚੀ ਦੀ 22 ਸਾਲਾ ਮਾਂ ਨੂੰ ਕਾਨੂੰਨੀ ਸਖ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
srI qy AYbtsPorf dy 30 hzwr GrW dI b`qI g`ul
ਸਟਾਫ ਰਿਪੋਰਟਰਸੋਮਵਾਰ ਨੂੰ ਰਾਤੀਂ ਪੈਸੇਫਿਕ ਸਮੇਂ ਮੁਤਾਬਕ 8 ਕੁ ਵਜੇ, ਇਸ ਸ਼ਹਿਰ ਦੇ ਸਰੀ ਤੇ ਐਬਟਸਫੋਰਡ ਇਲਾਕਿਆਂ ਦੇ ਤਕਰੀਬਨ 30 ਹਜ਼ਾਰ ਘਰਾਂ ਤੇ ਵਪਾਰਕ ਅਦਾਰਿਆਂ ਵਿਚ ਬਿਜਲੀ ਸਪਲਾਈ ਬੰਦ ਹੋ ਗਈ। ਬੀ. ਸੀ. ਹਾਈਡਰੋ ਦੀ ਵੈੱਬਸਾਈਟ ਮੁਤਾਬਕ ਬਿਜਲੀ ਸਪਲਾਈ ਬੰਦ ਹੋਣ ਦੀ ਪੜਤਾਲ ਕਰਾਈ ਜਾ ਰਹੀ ਹੈ, ਪਰ ਸਮਝਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ‘ਵਾਇਰ ਡਾਊਨ’ ਹੋਣਾ ਯਾਣੀ ਕਿਸੇ ਲਾਈਨ ਵਿਚ ਨੁਕਸ ਪੈਣਾ ਹੀ ਹੈ।
ਉਂਝ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਕਿ ਬਿਜਲੀ ਦਾ ਕੋਈ ਟਾਵਰ, ਫਰੇਜ਼ਰ ਦਰਿਆ ਵਿਚ ਡਿੱਗ ਪਿਆ ਹੈ, ਪਰ ਰਾਤੀਂ 10 ਵਜੇ ਤਕ ਬੀ. ਸੀ. ਹਾਈਡਰੋ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਾ ਕਰ ਸਕਿਆ। ਰਾਤੀਂ 11 ਵਜੇ ਤਕ ਇਨ੍ਹਾਂ ਦੋਹਾਂ ਇਲਕਿਆਂ ਦੀ ਕਾਫੀ ਸਾਰੀ ਵਸੋਂ ਹਨ੍ਹੇਰੇ ਵਿਚ ਹੀ ਰਹੀ।