ibjlI dy twvr if`gx nwl bMd
hoeI AwvwjweI ausy idn cwlU
ਫਰੇਜ਼ਰ ਦਰਿਆ ਵਿਚ ਡਿਗਿਆ ਹੋਇਆ ਬਿਜਲੀ ਦਾ ਟਾਵਰ (ਉੱਪਰ) ਅਤੇ (ਇਨਸੈੱਟ) ਸਰੀ ਦੇ ਵਸੋਂ ਵਾਲ਼ੇ ਇਲਾਕੇ ਵਿਚ ਡਿਗਿਆ ਹੋਇਆ ਦੂਜਾ ਟਾਵਰ
ਵੈਨਕੋਵਰ ਤੋਂ ਬਖ਼ਸ਼ਿੰਦਰ
ਇਸ ਸ਼ਹਿਰ ਦੇ ਸਰੀ ਇਲਾਕੇ ਵਿਚ ਬਿਜਲੀ ਦੇ ਦੋ ਵੱਡੇ ਟਾਵਰ ਡਿੱਗ ਪੈਣ ਨਾਲ, ਮੰਗਲਵਾਰ ਸਵੇਰੇ ਕਈ ਘੰਟੇ ਆਵਾਜਾਈ ਵਿਚ ਵਿਘਨ ਪਿਆ ਰਿਹਾ, ਪਰ ਉਸੇ ਹੀ ਦਿਨ ਸ਼ਾਮ ਤਕ ਆਵਾਜਾਈ ਚਾਲੂ ਕਰਾ ਦਿਤੀ ਗਈ। ਇਕ ਟਾਵਰ ਸੋਮਵਾਰ ਨੂੰ ਕੈਨੇਡਾ ਦੇ ਸਮੇਂ ਅਨੁਸਾਰ ਰਾਤੀਂ 9 ਵੱਜਣ ਤੋਂ ਕੁੱਝ ਹੀ ਸਮਾਂ ਪਹਿਲਾਂ, ਫਰੇਜ਼ਰ ਦਰਿਆ ਵਿਚ ਡਿੱਗਿਆ ਸੀ। ਇਸ ਕਾਰਨ ਹਾਈ ਵੋਲਟੇਜ ਵਾਲੀ ਲਾਈਨ ਦੀਆਂ ਤਾਰਾਂ ਟੁੱਟ ਕੇ ਕਈ ਸੜਕਾਂ ’ਤੇ ਡਿੱਗ ਪਈਆਂ। ਇਹ ਤਾਰਾਂ, ਕੋਕੁਇਟਲਮ ਵਿਖੇ ਹਾਈਵੇ ਇਕ ਨੇੜੇ ਕਈ ਸੜਕਾਂ ਉੱਤੇ ਡਿੱਗੀਆਂ।ਇਸ ਇਲਾਕੇ ਵਿਚ ਰਹਿੰਦੇ ਇਕ ਵਿਅਕਤੀ ਸੈਂਡੀ ਬਾਉਲੇ ਦਾ ਕਹਿਣ ਹੈ, “ਸਾਡਾ ਸਾਰਾ ਹੀ ਘਰ ਹਿੱਲ ਗਿਆ, ਹਰ ਪਾਸੇ ਹਨ੍ਹੇਰ ਪੈ ਗਿਆ। ਮੈਨੂੰ ਖੜਾਕਾ ਸੁਣਿਆ ਤਾਂ ਮੈਂ ਸਮਝਿਆ ਕਿ ਕੋਈ ਦਰੱਖਤ ਡਿੱਗਿਆ ਹੈ।” ਇਹ ਟਾਵਰ ਡਿੱਗਣ ਨਾਲ ਹੀ ਕਿੰਗ ਰੋਡ ਤੇ ਮੈਕਬਰਾਈਡ ਡਰਾਈਵ ਦੇ ਇੰਟਰਸੈਕਸ਼ਨ (ਚੌਕ) ਵਿਖੇ ਇਕ ਹੋਰ ਟਾਵਰ ਡਿੱਗ ਪਿਆ, ਜਿਸ ਕਾਰਨ ਲੋਕਾਂ ਵਿਚ ਤਨਾਅ ਜਿਹਾ ਹੋ ਗਿਆ ਕਿਉਂ ਇਹ ਟਾਵਰ ਡਿੱਗਣ ਨਾਲ ਕਈ ਖੰਭੇ ਵੀ ਉੱਖੜ ਗਏ। ਇਸ ਕਾਰਨ ਬਿਜਲੀ ਦੀਆਂ ਛੋਟੀਆਂ ਲਾਈਨਾਂ ਘਰਾਂ ਅਤੇ ਦਫਤਰੀ ਇਮਾਰਤਾਂ ਉੱਤੇ ਡਿੱਗ ਪਈਆਂ।
ਇਸ ਇਲਾਕੇ ਵਿਚ ਰਹਿੰਦੇ ਰੌਜਰ ਜੈਕਮੈਨ ਨੇ ਇਸ ਬਾਰੇ ਗੱਲਾਂ ਕਰਦਿਆਂ ਕਿਹਾ, “ਅਚਾਨਕ ਹੀ ਮੈਨੂੰ ਬਹੁਤ ਜ਼ਿਆਦਾ ਖੜਾਕਾ ਸੁਣਿਆ ਤੇ ਸਾਡਾ ਟੈਲੀਵਿਜਨ ਬੰਦ ਹੋ ਗਿਆ। ਉਸ ਤੋਂ ਬਾਅਦ ਸਾਰੀਆਂ ਹੀ ਤਾਰਾਂ ਸੇਵੀਆਂ ਵਾਂਗ ਡਿੱਗ ਪਈਆਂ।” ਇਸ ਦੌਰਾਨ ਬੀ. ਸੀ. ਹਾਈਡਰੋ ਨੇ ਬਿਜਲੀ ਦੀਆਂ ਬਾਕੀ ਲਾਈਨਾਂ ਵੀ ਕੱਟ ਦਿੱਤੀਆਂ ਤੇ ਪੁਲੀਸ ਨੇ ਆਵਾਜਾਈ ਹੋਰ ਰਾਹਾਂ ਤੋਂ ਲੰਘਾਉਣ ਦਾ ਪ੍ਰਬੰਧ ਕੀਤਾ।
ਪਹਿਲਾਂ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਬੁੱਧਵਾਰ ਸਵੇਰੇ 9 ਵਜੇ ਤਕ ਮਸਾਂ ਬਿਜਲੀ ਚਾਲੂ ਕੀਤੀ ਜਾ ਸਕੇਗੀ, ਪਰ ਸਵੇਰੇ 7 ਵਜੇ ਬਿਜਲੀ ਤੇ ਆਵਾਜਾਈ ਦੋਵੇਂ ਹੀ ਚਾਲੂ ਕਰ ਦਿੱਤੀਆਂ ਗਈਆਂ।
