GroN in`kl jWdIAW ny klyS dIAW
sqweIAW vDyry kYnyfIAn AOrqW
vYnkUvr qoN b^iSMdr
ਕੈਨੇਡਾ ਵਿਚ ਦੁਖੀ ਔਰਤਾਂ ਲਈ ਬਣੇ ‘ਪਨਾਹਘਰਾਂ’ ਵਿਚ ਆਸਰਾ ਲੈਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਪੁਲੀਸ ਨੂੰ ਇਹ ਨਹੀਂ ਦੱਸਦੀਆਂ ਕਿ ਉਹ ਘਰੇਲੂ ਹਿੰਸਾ ਅਤੇ ਜ਼ੁਲਮ ਦੀਆਂ ਸ਼ਿਕਾਰ ਹਨ। ਇਹ ਗੱਲ, ‘ਸਟੈਟਿਸਟਿਕਸ ਕੈਨੇਡਾ’ ਦੀ ਇਕ ਰਿਪੋਰਟ ਤੋਂ ਸਾਹਮਣੇ ਆਈ ਹੈ।
ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਹਿਲੀ ਅਪ੍ਰੈਲ, 2009 ਤੋਂ ਪਹਿਲੀ ਮਾਰਚ, 2010 ਵਿਚਾਲ਼ੇ 64,500 ਕੈਨੇਡੀਅਨ ਔਰਤਾਂ ਨੇ ਕੈਨੇਡਾ ਦੇ ਤਕਰੀਬਨ 600 ਪਨਾਹਘਰਾਂ ਵਿਚ ਆਸਰਾ ਮੰਗਿਆ ਤੇ ਲਿਆ ਵੀ। ਇਨ੍ਹਾਂ ਸਾਰੀਆਂ ਔਰਤਾਂ ਨੂੰ ਘਰੇਲੂ ਹਿੰਸਾ ਕਾਰਨ ਹੀ ਘਰੋਂ ਨਿੱਕਲਣਾ ਪਿਆ। 15 ਦਸੰਬਰ 2010 ਨੂੰ ‘ਸਟੈਟਿਸਟਿਕਸ ਕੈਨੇਡਾ’ ਨੇ ਇਕ ਦਿਨ ਵਿਚ ਹੀ ਇਨ੍ਹਾਂ ਸਾਰੇ ਆਸਰਿਆਂ ਦਾ ਜਾਇਜ਼ਾ ਲਿਆ ਤੇ ਦੇਖਿਆ ਕਿ ਇਨ੍ਹਾਂ ਪਨਾਹਘਰਾਂ ਵਿਚ ਰਹਿੰਦੀਆਂ ਔਰਤਾਂ ਵਿਚੋਂ 60 ਫੀ ਸਦੀ ਇਹੋ ਜਿਹੀਆਂ ਸਨ ਜਿਨ੍ਹਾਂ ਨੇ ਆਪਣੇ ਘਰਾਂ ਵਿਚ ਉਨ੍ਹਾਂ ’ਤੇ ਹੁੰਦੇ ਜ਼ੁਲਮ ਦੀ, ਪੁਲਸ ਅੱਗੇ ਧੂੰ ਨਹੀਂ ਕੱਢੀ ਸੀ।
‘ਕੈਲੋਨਾ ਵਿਮਨਜ਼ ਸ਼ੈਲਟਰ’ ਵਿਖੇ ਮੈਨੇਜਰ ਵਜੋਂ ਕੰਮ ਕਰਦੀ ਲਾਉਰਾ ਬੈਨਮੈਨ ਦਾ ਕਹਿਣ ਹੈ, “ਇਸ ਦਾ ਇਕ ਨਹੀਂ, ਕਈ ਕਾਰਨ ਹਨ।” ਉਸ ਨੇ ਕਿਹਾ ਕਿ ਔਰਤਾਂ ਆਪਣੇ ਮਰਦਾਂ ਨਾਲੋਂ ਆਖ਼ਰੀ ਤੋੜ-ਵਿਛੋੜਾ ਕਰਨ ਤੋਂ ਪਹਿਲਾਂ ਚਾਰ-ਪੰਜ ਵਾਰ ਘਰੋਂ ਨਿੱਕਲ ਕੇ ਬਾਹਰ ਕਿਸੇ ‘ਪਨਾਹਗਾਹ’ ਵਿਚ ਆਸਰਾ ਲੈਂਦੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਇਹ ਵੀ ਸਮਝਦੀਆਂ ਰਹਿੰਦੀਆਂ ਹਨ ਕਿ ਜੇ ਉਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਇਤਲਾਹ ਦੇ ਦਿੱਤੀ ਤਾਂ ਉਨ੍ਹਾਂ ਦੇ ਘਰ ਮੁੜਨ ਦੀ ਗੁੰਜਾਇਸ਼ ਨਹੀਂ ਰਹਿਣੀ। ਲਾਉਰਾ ਦੇ ਕਹਿਣ ਮੁਤਾਬਕ ਇੱਥੋਂ ਪਤਾ ਲੱਗਦਾ ਕਿ ਉਨ੍ਹਾਂ ਅੰਦਰ ਕਿੰਨੀ ਮੁਹੱਬਤ ਹੁੰਦੀ ਹੈ। ਉਹ ਕਹਿੰਦੀ ਹੈ, “ਇਹ ਔਰਤਾਂ ਕਲੇਸ਼ ਖ਼ਤਮ ਕਰਨਾ ਤਾਂ ਚਾਹੁੰਦੀਆਂ ਹਨ, ਪਰ ਆਪਣੇ ਮਰਦ ਨਾਲ ਰਿਸ਼ਤਾ ਖ਼ਤਮ ਕਰਨਾ ਜਾਂ ਆਪਣਾ ਪਰਿਵਾਰਕ ਸਬੰਧ ਖ਼ਤਮ ਕਰਨਾ ਨਹੀਂ ਚਾਹੁੰਦੀਆਂ।”
ਉਸ ਦਾ ਇਹ ਵੀ ਕਹਿਣ ਹੈ, “ਕਈ ਔਰਤਾਂ ਇਸ ਕਰ ਕੇ ਵੀ ਘਰੇਲੂ ਕਲੇਸ਼ ਬਾਰੇ ਪੁਲਸ ਨੂੰ ਨਹੀਂ ਦੱਸਦੀਆਂ ਕਿਉਂ ਕਿ ਉਨ੍ਹਾਂ ਨੂੰ ਇਲਮ ਹੈ ਕਿ ਇਸ ਮਾਮਲੇ ਵਿਚ ਪੁਲਸ ਵੀ ਬਹੁਤੀ ਵਾਰੀ ਬੇਵਸ ਹੁੰਦੀ ਹੈ ਤੇ ਉਹ ਸਜ਼ਾ ਨਹੀ ਦੇਣ ਜੋਗੀ ਨਹੀਂ ਹੁੰਦੀ। ਇਹੋ ਜਿਹੀਆਂ ਔਰਤਾਂ ਇਸ ਦੁੱਖ ਦੀ ਵਿਆਖਿਆ ਏਦਾਂ ਕਰਦੀਆਂ ਹਨ ਕਿ ਜਦੋਂ ਕੋਈ ਮਰਦ ਕੁੱਟਣ-ਮਾਰਨ ਦੀ ਥਾਂ ਲੰਘਦਾ-ਵੜਦਾ ਵੱਢਵੀਂ ਗੱਲ ਕਹਿਣੋਂ ਨਾ ਟਲੇ ਤਾਂ ਇਨ੍ਹਾਂ ਗੱਲਾਂ ਨਾਲ ਸੀਨੇ ਵਿਚ ਪੈਂਦੇ ਸੱਲ, ਪੁਲਸ ਨਹੀਂ ਦਿਸ ਸਕਦੇ ਨਾ।”
ਇਸ ਰਿਪੋਰਟ ਵਿਚ ਇਹ ਤੱਥ ਵੀ ਦਰਜ ਹੈ ਕਿ ਕੈਨਡੀਅਨ ਔਰਤਾਂ ਵੱਲੋਂ ਘਰੋਂ ਤੰਗ ਹੋ ਕੇ ਇਨ੍ਹਾਂ ਪਨਾਹਗਾਹਾਂ ਵਿਚ ਪਨਾਹਲੈਣ ਦੇ ਮਾਮਲੇ ਹਰ ਸਾਲ ਵਧਦੇ ਹੀ ਜਾ ਰਹੇ ਹਨ ਤੇ ਪਿਛਲੇ ਅਰਸੇ ਦੌਰਾਨ ਇਹ ਮਾਮਲੇ 5 ਫੀ ਸਦੀ ਵਧ ਗਏ ਹਨ।