ਕਦਰਦਾਨੀ ਆਪ ਕੀ...
  'ਪੰਜਾਬੀ ਸਾਹਿੱਤ ਅਕੈਡਮੀ ਕੈਨੇਡਾ', 'ਜਰਨੈਲ ਆਰਟਸ' ਅਤੇ 'ਗੁਰਦੀਪ ਆਰਟਸ ਅਕੈਡਮੀ' ਸਰੀ ਵੱਲੋਂ 11.10.11 ਨੂੰ ਕਰਾਏ ਗਏ ਰੂ-ਬ-ਰੂ ਸਮਾਗਮ ਦੌਰਾਨ ਬਖ਼ਸ਼ਿੰਦਰ ਦਾ ਮਾਣ-ਤਾਣ ਕਰਦੇ 'ਕੇਂਦਰੀ ਲੇਖਕ ਸਭਾ, ਉੱਤਰੀ ਅਮਰੀਕਾ' ਦੇ ਪ੍ਰਧਾਨ ਮੋਹਨ ਗਿੱਲ, ਸ਼ਾਇਰ-ਨਾਟਕਕਾਰ ਅਜਮੇਰ ਰੋਡੇ, ਚਿੱਤਰਕਾਰ ਜਰਨੈਲ ਸਿੰਘ, ਸ਼ਾਇਰਾ ਸੁਰਜੀਤ ਕਲਸੀ, 'ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਅੰਮ੍ਰਿਤਸਰ' ਦੇ ਪ੍ਰਧਾਨ ਹਰਭਜਨ ਸਿੰਘ ਬਰਾੜ, ਕੈਨੇਡਾ ਵਿਚ ਰੇਡੀਓ ਤੇ ਪ੍ਰਿੰਟ ਮੀਡੀਆ ਦੀ ਉੱਘੀ ਸ਼ਖ਼ਸੀਅਤ ਪ੍ਰੋ ਗੁਰਬਿੰਦਰ ਸਿੰਘ ਧਾਲੀਵਾਲ, ਕੈਨੇਡਾ ਦੇ ਮਕਬੂਲ ਟੀਵੀ ਪ੍ਰੋਗਰਾਮ 'ਮਹਿਕ ਪੰਜਾਬ ਦੀ' ਦੇ ਡਾਇਰੈਕਰ-ਪੇਸ਼ਕਾਰ ਕਮਲਜੀਤ ਸਿੰਘ ਥਿੰਦ ਅਤੇ 'ਗੁਰਦੀਪ ਆਰਟਸ ਅਕੈਡਮੀ' ਦੇ ਡਾਇਰੈਕਟਰ ਗੁਰਦੀਪ ਭੁੱਲਰ