ਇਕ ਫੋਟੋ ਫੀਚਰ
ਲਓ ਜੀ, ਭੰਨ ਸੁੱਟ ਕੇ ਰਿਕਾਰਡ ਪੁਰਾਣਾ
ਬੀਬੀਆਂ ਨੇ ਅਸਲੋਂ ਨਵਾਂ ਬਣਾ ਧਰਿਆ
ਗਿੰਨੀਜ਼ ਵਰਲਡ ਆਫ ਰਿਕੌਰਡਜ਼ ਮੁਕਾਬਲੇ ਕਰਾਉਣ ਵਾਲਿਆਂ ਦਾ ਇਕ ਨੁਮਾਇੰਦਾ ਕ੍ਰਿਸ ਸ਼ੀਡੀ, 2 ਅਕਤੂਬਰ, 2011 ਨੂੰ ਗੋਲਡ ਕੌਸਟਸ ਸਿਟੀ ਦੀ ਸਰਫਰਜ਼ ਪੈਰਾਡਾਈਜ਼ ਬੀਚ ਵਿਖੇ ਉਹ ਸਰਟੀਫਿਕੇਟ ਦਿਖਾਉਂਦਾ ਹੋਇਆ, ਜੋ ਬਿਕਨੀਆਂ ਪਾ ਕੇ ਤੁਰਨ ਲਈ ਲਈ ਕੀਤੀ ਗਈ ਸਭ ਤੋਂ ਲੰਬੀ ਪ੍ਰੇਡ ਦਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਕਾਇਮ ਕਰਨ ਵਾਲੀਆਂ ਬੀਬੀਆਂ ਨੂੰ ਦਿੱਤਾ ਗਿਆ ਤੇ ਬਾਕੀ ਤਸਵੀਰਾਂ ਹਨ, ਬੀਬੀਆਂ ਵਲੋਂ ਤਕਰੀਬਨ ਨੰਗੇ ਧੜ ਕੀਤੀ ਉਸ ‘ਪ੍ਰੇਡ’ ਦੀਆਂ, ਜਿਸ ਨੂੰ ਦੇਖ ਕੇ ਸ਼ਾਇਦ ਜੁਆਨਾਂ ਨੂੰ ਵੀ ਸੰਗ ਆ ਜਾਵੇ ਅਤੇ ਉਹ ਸੋਚਾਂ ਵਿਚ ਪੈ ਜਾਣ ਕਿ ਜੇ ਇਹ ‘ਪ੍ਰੇਡ’ ਹੈ ਤਾਂ ਉਹ ਸਾਰੀ ਉਮਰ ਕੀ ਕਰਦੇ/ਸਿੱਖਦੇ ਰਹੇ!





