ਗੁਰਦਾਸ ਮਾਨ ਦੇ ਪ੍ਰਮੋਟਰਾਂ ਦੇ ਵਿਚਾਲੇ
ਵੰਡ-ਵਿਹਾਰ ਦੇ ਮਾਮਲੇ ਵਿਚ ਖੜਕੀ
ਗੱਡੀ ਮਾਰ ਕੇ ਗੱਡੀ ਵਿਚ ਗੱਡੀ ਉਲਟਾਈ
ਵੰਡ-ਵਿਹਾਰ ਦੇ ਮਾਮਲੇ ਵਿਚ ਖੜਕੀ
ਗੱਡੀ ਮਾਰ ਕੇ ਗੱਡੀ ਵਿਚ ਗੱਡੀ ਉਲਟਾਈ
ਝਗੜੇ ਕਾਰਨ ਉਲਟੀ ਹੋਈ ‘ਫੋਰਡ ਐਕਸਪਲੋਰਰ’
![]() |
| ਮੌਕੇ ਤੋਂ ਗ਼੍ਰਿਫ਼ਤਾਰੀਆਂ ਕਰਦੀ ਪੁਲੀਸ |
ਬਖ਼ਸ਼ਿੰਦਰ
ਵੈਨਕੂਵਰ-ਸ਼ਨੀਵਾਰ ਨੂੰ ਇਸ ਸ਼ਹਿਰ ਦੇ ਸਰੀ ਇਲਾਕੇ ਵਿਚ, ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਕਰਾ ਕੇ ਕਮਾਈ ਕਰਨ ਵਾਲੇ ਪ੍ਰਮੋਟਰਾਂ ਵਿਚਾਲੇ ਇਨ੍ਹਾਂ ਸ਼ੋਅਜ਼ ਦੀ ਕਮਾਈ ਦੇ ਵੰਡ-ਵਿਹਾਰ ਕਾਰਨ ਤਿੱਖਾ ਟਕਰਾਅ ਹੋ ਗਿਆ। ਇਸ ਝਗੜੇ ਵਿਚ ਇਕ ਧਿਰ ਵੱਲੋਂ ਦੂਜੀ ਧਿਰ ਦਾ ਪਿੱਛਾ ਕਰਦਿਆਂ, ਪਹਿਲੀ ਧਿਰ ਦੀ ਗੱਡੀ, ਦੂਜੀ ਧਿਰ ਦੀ ਗੱਡੀ ਵਿਚ ਟਕਰਾਉਣ ਨਾਲ, ਦੂਜੀ ਧਿਰ ਦੀ ਗੱਡੀ ਉਲਟ ਗਈ। ਪੁਲੀਸ ਨੇ ਇਸ ਨੂੰ ‘ਰੋਡ ਰੇਜ’ (ਜ਼ਿਦ ਕੇ ਗੱਡੀ ਚਲਾਉਣ ਵੇਲ਼ੇ ਹੋਣ ਵਾਲ਼ੇ ਹਾਦਸੇ) ਦਾ ਮਾਮਲਾ ਕਰਾਰ ਦੇ ਕੇ ਪੰਜ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਪਤਾ ਲੱਗਿਆ ਹੈ ਕਿ ਸਥਾਨਕ ਅੰਗਰੇਜ਼ੀ ਮੀਡੀਆ ਵੀ ਇਸ ਨੂੰ ‘ਸੜਕੀ ਹਾਦਸੇ’ ਵਜੋਂ ਹੀ ਪੇਸ਼ ਕਰ ਰਿਹਾ ਹੈ ਜਦੋਂ ਕਿ ਇੱਥੋਂ ਦਾ ਪੰਜਾਬੀ ਮੀਡੀਆ, ਵਪਾਰਕ ਪੱਖ ਨੂੰ ਨਜ਼ਰ ਵਿਚ ਰੱਖਦਿਆਂ, ਇਹ ਉਡੀਕ ਕਰਦਾ ਦਸਿਆ ਜਾ ਰਿਹਾ ਕਿ ਕੋਈ ਧਿਰ ਆ ਕੇ ਉਸ ਨੂੰ ਇਹ ਖ਼ਬਰ ਦੀ ਅਸਲੀਅਤ ਦਬਾ ਦੇਣ ਲਈ ਕਹੇ ਤੇ ਉਹ ਇਸ ਨੂੰ ਪੂਰੀ ਤਰ੍ਹਾਂ ਸੜਕ ਹਾਦਸਾ ਬਣਾ ਕੇ ਪੇਸ਼ ਕਰ ਦੇਵੇ।
ਇਸ ਪੱਤਰਕਾਰ ਵੱਲੋਂ ਵੱਖ ਸੂਤਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ, ਸੜਕ ਹਾਦਸੇ ਵਜੋਂ ਦਰਸਾਇਆ ਜਾ ਰਿਹਾ ਇਹ ਮਾਮਲਾ, ਹਾਲ ਹੀ ਵਿਚ ਕੈਨੇਡਾ ਵਿਚ ਕਰਾਏ ਗਏ, ਗੁਰਦਾਸ ਮਾਨ ਦੇ ਗਾਉਣ ਦੇ ਸ਼ੋਅਜ਼ ਦੀ ਕਮਾਈ ਦੇ ਵੰਡ-ਵਿਹਾਰ ਵਿਚ ਰੌਲ਼ਾ ਪੈ ਜਾਣ ਮਗਰੋਂ ਹੋਏ ਟਕਰਾਅ ਤੇ ਝਗੜੇ ਦਾ ਹੈ।
ਪੁਲੀਸ ਅਨੁਸਾਰ, ਸ਼ਨੀਵਾਰ ਨੂੰ ਦੁਪਹਿਰੋਂ ਪਹਿਲਾਂ 40 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ (ਰੋਡ) ਨੇੜੇ ਇਸ ਹਾਦਸੇ ਵਿਚ ਇਕ ਐੱਸ. ਯੂ. ਵੀ. (ਜੀਪ ਵਰਗੀ ਵੱਡੀ ਵੈਨ) ਉਲਟ ਗਈ ਹੈ। ਮੌਕੇ ’ਤੇ ਹਾਜ਼ਰ ਇਕ ਗਵਾਹ ਦਾ ਕਹਿਣ ਹੈ ਕਿ ਇਹ ਹਾਦਸਾ, ਲਾਲ ਰੰਗ ਦੀ ‘ਫੋਰਡ ਐਕਸਪਲੋਰਰ’ ਗੱਡੀ ਵਿਚ ਸਵਾਰ ਵਿਅਕਤੀਆਂ ਅਤੇ ‘ਲੈਕਸਸ’ ਗੱਡੀ ਵਿਚ ਸਵਾਰ ਵਿਅਕਤੀਆਂ ਵਿਚਾਲੇ ਹੋਏ ਝਗੜੇ ਦੀ ਵਜ੍ਹਾ ਨਾਲ ਹੋਇਆ। ਉਸ ਨੇ ਦੱਸਿਆ ਕਿ ‘ਲੈਕਸਸ’ ਗੱਡੀ, ‘ਕਰੇਸੈਂਟ ਰੋਡ’ ਨੇੜੇ ਸੜਕ ਦੇ ਇਕ ਪਾਸੇ ਖੜ੍ਹ ਗਈ ਸੀ ਜਦੋਂ ਕਿ ‘ਫੋਰਡ’, ਉਸ ਥਾਂ ਤੋਂ ਦੋ ਬਲਾਕ ਅੱਗੇ ਉਲਟੀ ਹੋਈ ਸੀ। ਫੋਰਡ ਵਿਚ 4 ਵਿਅਕਤੀ ਬੈਠੇ ਸਨ ਜਦੋਂ ਕਿ ਲੈਕਸਸ ਵਿਚ ਇਕ ਵਿਅਕਤੀ ਸਵਾਰ ਸੀ। ਲੈਕਸਸ ਦੇ ਦੋਹੀਂ ਪਾਸੀਂ ਅਤੇ ਪਿਛਲੇ ਬੰਪਰ ਉੱਤੇ ਚਿੱਬ ਪਏ ਹੋਏ ਸਨ। ਇਸ ਮਾਮਲੇ ਵਿਚ ਇਕ ਤੀਜੀ ਗੱਡੀ ਨੂੰ ਵੀ ਨੁਕਸਾਨ ਪੁੱਜਿਆ ਹੈ।ਬਾਅਦ ਵਿਚ ਪੰਜਾਂ ਜਣਿਆਂ ਵਿਚੋਂ ਦੋਹਾਂ ਗੱਡੀਆਂ ਦੇ ਡਰਾਈਵਰਾਂ ਤੋਂ ਬਗ਼ੈਰ ਬਾਕੀ ਤਿੰਨ ਜਣਿਆਂ ਨੂੰ ਛੱਡ ਦਿੱਤਾ ਗਿਆ।
ਤਸਵੀਰ ਦਾ ਦੂਜਾ ਪਾਸਾ: ਇਸ ਮਾਮਲੇ ਬਾਰੇ ਧੁਰ ਅੰਦਰਲੀਆਂ ਜਾਨਣ ਵਾਲ਼ੇ ਇਕ ਸੁਤਰ ਨੇ ਦੱਸਿਆ ਕਿ ਸਰੀ ਵਿਚ ਗੁਰਦਾਸ ਮਾਨ ਦੇ ਪ੍ਰੋਮੋਟਰ ਨਿਰਮਲ ਸਿੰਘ ਧਾਲੀਵਾਲ ਨੇ ਐਡਮਿੰਟਨ ਅਤੇ ਕੈਲੋਨਾ ਵਿਚ ਗੁਰਦਾਸ ਮਾਨ ਦੇ ਸ਼ੋਅ ਕਰਾਉਣ ਦਾ ਸੌਦਾ, ਕੁਲਵਿੰਦਰ ਕੌਰ ਸੇਖੋਂ, ਉਨ੍ਹਾਂ ਦੇ ਪਤੀ ਤਰਸੇਮ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਗੁਰਪਾਲ ਸਿੰਘ ਬਿਰਕ ਨਾਲ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ, ਇਕ ਸ਼ੋਅ ਬਦਲੇ ਇਕ ਲੱਖ ਸੱਠ ਹਜ਼ਾਰ ਡਾਲਰ ਤੇ ਦੂਜੇ ਸ਼ੋਅ ਲਈ ਪੰਜਾਹ ਹਜ਼ਾਰ ਡਾਲਰ ਯਾਨੀ ਕੁੱਲ ਦੋ ਲੱਖ, ਦਸ ਹਜ਼ਾਰ ਡਾਲਰ ਨਿਰਮਲ ਸਿੰਘ ਧਾਲੀਵਾਲ ਨੂੰ ਅਦਾ ਕਰ ਦਿੱਤੇ ਗਏ ਸਨ।
ਇਹ ਸੌਦਾ ਹੋ ਜਾਣ ਮਗਰੋਂ ਵੀ ਧਾਲੀਵਾਲ ਨੇ ਇਨ੍ਹਾਂ ਸ਼ੋਅਜ਼ ਉੱਤੇ ਆਪਣਾ ਕਬਜ਼ਾ ਤੇ ਦਬਦਬਾ ਰੱਖਣ ਲਈ ਇਨ੍ਹਾਂ ਸ਼ੋਅਜ਼ ਦੀਆਂ ਪਹਿਲੀਆਂ ਤਿੰਨ ਕਤਾਰਾਂ ਦੀਆਂ ਟਿਕਟਾਂ ਵੇਚਣ ਦਾ ਜ਼ਿੰਮੇਵਾਰੀ ਆਪਣੇ ਹੱਥ ਰੱਖਣ ਦੀ ਸ਼ਰਤ ਵੀ ਰੱਖੀ ਤੇ ਇਹ ਕਿਹਾ ਕਿ ਇਨ੍ਹਾਂ ਸੀਟਾਂ ਮੀਡੀਆ, ਅਧਿਕਾਰੀਆਂ ਤੇ ਹੋਰ ਅਹਿਮ ਵਿਅਕਤੀਆਂ ਲਈ ਰਾਖਵੀਆਂ ਕਰਨੀਆਂ ਪੈਂਦੀਆਂ ਹਨ। ਦੂਜੀ ਧਿਰ ਨੇ ਪਹਿਲੀਆਂ ਤਿੰਨ ਕਤਾਰਾਂ ਦੀਆਂ ਮਹਿੰਗੀਆਂ ਟਿਕਟਾਂ ਵੀ ਧਾਲੀਵਾਲ ਨੂੰ ਸੌਂਪ ਦਿੱਤੀਆਂ। ਇਹ ਦੋਵੇਂ ਹੀ ਸ਼ੋਅ ਵੀ, ਗੁਰਦਾਸ ਮਾਨ ਦੇ ਬਾਕੀ ਸ਼ੋਅਜ਼ ਵਾਂਗ ਭਰਵੇਂ ਵਿਕੇ ਤੇ ਕੋਈ ਸੀਟ ਖਾਲੀ ਨਾ ਰਹੀ।
ਹੁਣ ਕਾਫੀ ਕਹਿਣ-ਸੁਣਨ ਮਗਰੋਂ ਨਿਰਮਲ ਧਾਲੀਵਾਲ, ‘ਸੇਖੋਂ ਤੇ ਬਿਰਕ’ ਧਿਰ, ਜਿਸ ਵਿਚ ਤਰਸੇਮ ਸਿੰਘ ਸੇਖੋਂ, ਕੁਲਵਿੰਦਰ ਕੌਰ ਸੇਖੋਂ, ਗੁਰਪਾਲ ਸਿੰਘ ਬਿਰਕ, ਹਰਪ੍ਰੀਤ ਸਿੰਘ ਅਤੇ ਰਵਿੰਦਰ ਗਰੇਵਾਲ ਸ਼ਾਮਲ ਸਨ, ਨਾਲ ਮੀਟਿੰਗ ਕਰਨ ਲਈ ਆਉਣਾ ਮੰਨਿਆ ਸੀ। ਉਨ੍ਹਾਂ ਨੇ ਇਸ ਮੀਟਿੰਗ ਲਈ ਹਾਈਵੇ-10 ਅਤੇ 152 ਸਟਰੀਟ ’ਤੇ ਪੈਂਦੇ ‘ਟਿਮ ਹਾਰਟਨ ਰੈਸਟੋਰੈਂਟ’ ਵਿਚ ਇਕੱਠੇ ਹੋਣਾ ਸੀ। ਜਿਉਂ ਹੀ ਧਾਲੀਵਾਲ ਨੇ ਰੈਸਟੋਰੈਂਟ ਵਿਚ ਇੰਨੇ ਵਿਅਕਤੀ ਇਕੱਠੇ ਬੈਠੇ ਦੇਖੇ ਉਹ ਆਪਣੀ ਗੱਡੀ ਵਿਚ ਸਵਾਰ ਹੋ ਕੇ ਉੱਥੋਂ ਫਰਾਰ ਹੋਣ ਲੱਗਿਆ। ਦੂਜੀ ਧਿਰ ਨੇ ਆਪਣੀ ਗੱਡੀ ਵਿਚ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਦੋਵੇਂ ਗੱਡੀਆਂ ਇਕ-ਦੂਜੀ ਵਿਚ ਟਕਰਾਅ ਗਈਆਂ। ਇਹ ਵੀ ਸੁਣਨ ਵਿਚ ਆਇਆ ਹੈ ਕਿ ਦੋਵੇਂ ਗੱਡੀਆਂ ਉਲਟ ਗਈਆਂ ਹਨ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਕਾਫੀ ਮਾਰ-ਕੁਟਾਈ ਵੀ ਹੋਈ ਦੱਸੀ ਗਈ ਹੈ।
ਪਤਾ ਲੱਗਿਆ ਹੈ ਕਿ ਦੂਜੀ ਧਿਰ ਨੇ ਵਕੀਲ ਕਰ ਲਿਆ ਹੈ ਤੇ ਉਹ ਧਾਲੀਵਾਲ਼ ਖ਼ਿਲਾਫ਼ ਕੇਸ ਦਾਇਰ ਕਰਨ ਲੱਗੀ ਹੈ। ਧਾਲੀਵਾਲ ਧਿਰ ਦੇ ਕਿਸੇ ਵੀ ਬੰਦੇ ਨਾਲ ਸੰਪਰਕ ਨਹੀਂ ਹੋ ਸਕਿਆ। #